Tuesday, September 29, 2026

ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਦਾ ਬਹਾਨਾ ਬਣਾ ਕੇ ਸਿੱਖਾਂ `ਚ ਵੰਡੀਆਂ ਪਾਉਣ ਦਾ ਕੰਮ ਨਾ ਕਰੇ- ਸਰਨਾ

ਸਿੱਖ ਯਾਤਰੂਆ ਦਾ ਜੱਥਾ ਪਾਕਿਸਤਾਨ ਪੁੱਜਣ `ਤੇ ਕੀਤਾ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ

PSSarnaਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਸਰਕਾਰ, ਉਕਾਬ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪਾਕਿਸਤਾਨ ਸਰਕਾਰ ਨੇ ਜੱਥੇ ਦੇ ਜਾਣ ਨੂੰ ਯਕੀਨੀ ਬਣਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ।ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਇਸ ਵਾਰੀ ਸੰਗਤਾਂ ਦੀ ਖੱਜਲ ਖੁਆਰੀ ਨੂੰ ਵੇਖਦੇ ਹੋਏ ਜਿਹੜਾ ਸਹਿਯੋਗ ਦਿੱਤਾ, ਉਹ ਉਸਾਰੂ ਸੋਚ ਦਾ ਪ੍ਰਗਟਾਵਾ ਕਰਦਾ ਹੈ।
ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਨੂੰ ਇੱਕ ਵਾਰੀ ਫਿਰ ਅਪੀਲ ਕਰਦਿਆ ਕਿਹਾ ਕਿ ਉਹ ਪੰਥ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਹੇਠ ਆ ਕੇ ਜੱਥਾ ਨਾ ਭੇਜਣ ਵਾਲੇ ਫੈਸਲੇ ਤੇ ਮੁੜ ਗੌਰ ਫੁਰਮਾਉਣ ਅਤੇ ਭਵਿੱਖ ਵਿੱਚ ਜਥੇਦਾਰ ਤਲਵੰਡੀ ਵਾਂਗ ਸਖਤ ਫੈਸਲਾ ਲੈ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਹੀ ਜੱਥੇ ਭੇਜਣ ਨੂੰ ਯਕੀਨੀ ਬਣਾਉਣ, ਕਿਉਕਿ ਦੂਸਰੇ ਮੁਲਕ ਵਿੱਚ ਉਥੋਂ ਦੇ ਆਪਣੇ ਕਾਇਦੇ ਕਨੂੰਨ ਚੱਲਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਸੰਗਤਾਂ ਸਦੀਆਂ ਤੋ ਮਨਾਉਦੀਆਂ ਆ ਰਹੀਆਂ ਹਨ ਤੇ ਜਿਸ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜੱਥੇ ਨਾ ਭੇਜਣ ਵਰਗਾ ਫੈਸਲਾ ਲਿਆ ਜਾ ਰਿਹਾ ਤੇ ਉਹ ਕੈਲੰਡਰ ਤਾਂ ਹਾਲੇ ਕੱਲ੍ਹ ਦੀਆਂ ਬਾਤਾਂ ਹਨ।ਸ਼੍ਰੋਮਣੀ ਕਮੇਟੀ ਇਸ ਕੈਲੰਡਰ ਨੂੰ ਲੈ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਕੰਮ ਨਾ ਕਰੇ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੂੰ ਅਜਿਹਾ ਕਰਨਾ ਨਹੀ ਹੈ।
 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply