ਜੰਡਿਆਲਾ ਗੁਰੂ, 8 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਇੰਟਰ ਹਾਊਸ ਲੋਕ ਨਾਚ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ।ਬੱਚੇ ਸਭਿਆਚਾਰਕ ਅਤੇ ਰੰਗਦਾਰ ਪੌਸ਼ਾਕਾਂ ਵਿੱਚ ਸਜੇ ਹੋਏ ਸਨ।ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹਿਆ। ਸੋਲੋ ਗੀਤ ਦੇ ਸਬ ਜੂੁਨੀਅਰ ਗਰੁੱਪ ਵਿੱਚ ਪਰਮਿੰਦਰ ਸਿੰਘ (ਲਿੱਲੀ ਹਾਊਸ) ਨੇ ਪਹਿਲਾ, ਮੁਸਕਾਨ (ਰੋਜ਼ ਹਾਊਸ) ਨੇ ਦੂਸਰਾ ਅਤੇ ਜੈਸਮੀਨ ਕੌਰ (ਲੋਟਸ ਹਾਊਸ) ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਜੂਨੀਅਰ ਗਰੁੱਪ ਵਿਚੋਂ ਦਿਲਰਾਜ ਸਿੰਘ (ਲੋਟਸ ਹਾਊਸ) ਨੇ ਪਹਿਲਾ, ਮਨਮੀਤ ਕੌਰ (ਲਿੱਲੀ ਹਾਊਸ) ਨੇ ਦੂਸਰਾ, ਅਤੇ ਕਨਵਨਦੀਪ ਕੌਰ (ਪੈਨਸੀ ਹਾਊਸ) ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਸੀਨੀਅਰ ਗਰੁੱਪ ਵਿਚੋਂ ਵਿਪਨਪ੍ਰੀਤ ਕੌਰ (ਪੈਨਸੀ ਹਾਊਸ), ਨਵਨੀਤ ਕੌਰ (ਰੋਜ਼ ਹਾਊਸ), ਗੁਰਦੇਵ ਸਿੰਘ (ਡੇਜ਼ੀ ਹਾਊਸ) ਨੇ ਕ੍ਰਮਵਾਰ ਪਹਿਲਾ, ਦੂਸਰਾ, ਤੀਸਰਾ ਸਥਾਨ ਹਾਸਲ ਕੀਤਾ।
ਗੀਤਾਂ ਨੂੰ ਸੰਗੀਤਕ ਛੋਹਾਂ ਜਸਬੀਰ ਸਿੰਘ ਅਤੇ ਅਜੇ ਕੁਮਾਰ ਨੇ ਦਿੱਤੀਆਂ।ਸੋਲੋ ਡਾਂਸ ਸਬ ਜੂਨੀਅਰ ਗੁਰੱਪ ਵਿੱਚ ਮਨਜੋਤ ਕੌਰ (ਪੈਨਸੀ ਹਾਊਸ) ਨੇ ਪਹਿਲਾ, ਪਲਕਪ੍ਰੀਤ ਕੌਰ (ਲੋਟਸ ਹਾਊਸ) ਨੇ ਦੂਜਾ ਅਤੇ ਜਿਵਤੇਸ਼ ਕੌਰ (ਰੋਜ ਹਾਊਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਜੂਨੀਅਰ ਗਰੁੱਪ ਹਰਪ੍ਰਵੇਸ਼ ਕੌਰ (ਲੋਟਸ ਹਾਊਸ) ਨੇ ਪਹਿਲਾ, ਰਵਨੀਤ ਕੌਰ (ਲਿਲੀ ਹਾਊਸ) ਦੂਸਰਾ ਅਤੇ ਸੁਨਿਧੀ (ਰੋਜ਼ ਹਾਊਸ) ਨੇ ਤੀਸਰਾ ਸਥਾਨ ਅਤੇ ਸਨੀਅਰ ਵਿੱਚ ਸੁਪਰੀਤ ਕੌਰ (ਲੋਟਸ ਹਾਊਸ), ਯਸ਼ਪ੍ਰੀਤ ਕੌਰ (ਲਿਲੀ ਹਾਊਸ), ਮਨਪ੍ਰੀਤ ਕੌਰ (ਡੇਜ਼ੀ ਹਾਊਸ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਜੱਜਮੈਂਟ ਦੀ ਜਿੰਮੇਵਾਰੀ ਮੁੱਖ ਮਹਿਮਾਨ ਰਜਿੰਦਰ ਰਿਖੀ(ਪ੍ਰਧਾਨ ਇਡੀਅਟ ਕਲੱਬ, ਇੰਦਰ ਸੰਧੂ ਪ੍ਰਸਿੱਧ ਪੰਜਾਬੀ ਗਾਇਕ, ਨਾਨਕ ਸਿੰਘ ਮੈਂਬਰ ਇੰਡੀਅਨ ਭੰਗੜਾ ਟੀਮ ਅਤੇ ਮੈਡਮ ਧਵਨੀ ਮੇਹਰਾ ਈਵੈਂਟ ਆਰਗੇਨਾਇਜ਼ਰ) ਨੇ ਬਾਖੂਬੀ ਨਿਭਾਈ।ਸਾਰੇ ਜੱਜਾਂ ਨੇ ਵੀ ਮੰਚ `ਤੇ ਆਪਣੀ ਪੇਸ਼ਕਾਰੀ ਦਾ ਜਲਵਾ ਦਿਖਾਇਆ ਅਤੇ ਬੱਚਿਆਂ ਅਤੇ ਸਕੂਲ ਦੀ ਖੂਬ ਸ਼ਲਾਘਾ ਕੀਤੀ ।ਇਨਾਮ ਦੇਣ ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਵਰਿਤੀ ਦੁੱਗਾ, ਨਰਿੰਦਰਪਾਲ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਿਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media