ਭੀਖੀ, 11 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਹੋਡਲਾਂ ਕਲਾਂ ਵਿਖੇ ਜਿਲ੍ਹਾ ਮਾਨਸਾ ਦੇ ਯੋਗ ਪ੍ਰਚਾਰਕ ਜੋਗਿੰਦਰ ਸਿੰਘ ਕਮਲ ਬਰੇਟਾ ਨੇ ਯੋਗ ਗੁਰੂ ਸਵਾਮੀ ਰਾਮਦੇਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਡਲਾ ਕਲਾਂ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਘਰ ਵਿਚ ਪੰਜ ਰੋਜ਼ਾ ਮੁਫ਼ਤ ਯੋਗਾ ਕੈਂਪ ਲਗਾਇਆ ਗਿਆ।ਕੈਂਪ ਵਿਚ ਬਿਮਾਰੀਆਂ ਤੋਂ ਬਚਣ ਅਤੇ ਬਿਮਾਰੀਆਂ ਨੂੰ ਠੀਕ ਕਰਨ ਲਈ ਯੋਗ, ਆਸਣ, ਪ੍ਰਾਣਾਯਾਮ, ਐਕੂਪ੍ਰੈਸ਼ਰ ਕਰਵਾਇਆ ਗਿਆ ਅਤੇ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਗਈ। ਯੋਗ ਪ੍ਰਚਾਰਕ ਕਮਲ ਨੇ ਦੱਸਿਆ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਲਈ ਜਰੂਰੀ ਹੈ ਕਿਉਂਕਿ ਸਾਡਾ ਖਾਣ-ਪਾਣ ਜ਼ਹਿਰੀਲਾ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਕਰਕੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ।ਇਨ੍ਹਾਂ ਤੋਂ ਬਚਣ ਦਾ ਸੌਖਾ, ਸਹੀ ਅਤੇ ਸਸਤਾ ਤਰੀਕਾ ਯੋਗ ਹੈ। ਯੋਗ ਤੰਦਰੁਸਤ ਲੋਕਾਂ ਲਈ ਜ਼ਰੂਰੀ ਤਾਂ ਕਿ ਉਹ ਯੋਗ ਕਰਕੇ ਤੰਦਰੁਸਤ ਰਹਿਣ ਕਿਉਂਕਿ ਹਰ-ਰੋਜ਼ ਯੋਗ ਕਰਨ ਨਾਲ ਬਿਮਾਰੀਆਂ ਲੱਗਣਾ ਤਾਂ ਦੂਰ ਇਹ ਸਾਡੇ ਨੇੜੇ ਵੀ ਨਹੀਂ ਲਗਦੀਆਂ।ਗ਼ਰੀਬ ਤੋਂ ਗ਼ਰੀਬ ਬੰਦਾ ਵੀ ਯੋਗ ਕਰ ਸਕਦਾ ਹੈ ਅਤੇ ਮਹਿੰਗੇ ਇਲਾਜ ਤੋਂ ਬਚ ਸਕਦਾ ਹੈ।
ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵਿਚ ਯੋਗ ਨੂੰ ਪ੍ਰਫੁੱਲਤ ਕਰਨ ਲਈ ‘ਕਰੋ ਯੋਗ ਰਹੋ ਨਿਰੋਗ` ਦੇ ਨਾਅਰੇ ਲਾਉਂਦੇ ਹੋਏ ਰੈਲੀ ਕੱਢੀ ਗਈ।ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ।ਹੈਡ ਗ੍ਰੰਥੀ ਬਾਬਾ ਮਨਜੀਤ ਸਿੰਘ ਅਤੇ ਨੇ ਕਿਹਾ ਕਿ ਯੋਗ ਪ੍ਰਚਾਰਕ ਕਮਲ ਪਿੰਡ-ਪਿੰਡ ਜਾ ਕੇ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਸਭ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਯੋਗਾ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਯੋਗ ਕੈਂਪ ਹਰ ਪਿੰਡ ਅਤੇ ਸ਼ਹਿਰ ਵਿਚ ਲੱਗਣੇ ਚਾਹੀਦੇ ਹਨ ਤਾਂ ਜੋ ਲੋਕ ਨਿਰੋਗ ਰਹਿ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ।ਕੈਂਪ ਦੌਰਾਨ ਦਿਨ ਵੇਲੇ ਪਿੰਡ ਦੇ ਵੱਖ-ਵੱਖ ਮੁਹੱਲਿਆਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਵਿਸ਼ੇਸ਼ ਤੌਰ `ਤੇ ਸਰੀਰਕ ਅਤੇ ਮਾਨਸਿਕ ਤੌਰ `ਤੇ ਫਿਟ ਰਹਿਣ ਲਈ ਸਪੈਸ਼ਲ ਅਭਿਆਸ ਕਰਵਾਏ ਗਏ।
ਇਸ ਕੈਂਪ ਦੌਰਾਨ ਜਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਵਿਰਕ, ਜਗਜੀਤ ਸਿੰਘ ਸੂਬੇਦਾਰ, ਮਨਜਿੰਦਰ ਸਿੰਘ, ਰਵਿੰਦਰ ਖੁਰਮੀ, ਹਰਵਿੰਦਰ ਖੁਰਮੀ, ਆਂਗਣਵਾੜੀ ਵਰਕਰ ਸਵਰਨ ਕੌਰ, ਰਵਿੰਦਰ ਕੌਰ ਅਤੇ ਅਰਨਵੀਰ ਕਰ ਵਿਰਕ ਆਦਿ ਦਾ ਕੈਂਪ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਰਿਹਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media