Saturday, October 31, 2026

ਝਬਾਲ ਰੋਡ ’ਤੇ ਡੰਪ ਵਾਲੀ ਥਾਂ ’ਤੇ ਬਣਾਇਆ ਜਾਵੇਗਾ ਪਾਰਕ – ਸੋਨੀ

ਪਿੰਡ ਫਤਾਹਪੁਰ ਵਿਖੇ ਨਵਾਂ ਹਸਪਤਾਲ ਸ਼ੁਰੂ ਤੇ ਪਾਰਕ ਦਾ ਨਿਰਮਾਣ ਛੇਤੀ

PPN1106201815ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਹਲਕਾ ਕੇਂਦਰੀ ਦੇ ਲੋਕਾਂ ਲਈ ਝਬਾਲ ਰੋਡ ’ਤੇ ਮੁਸੀਬਤ ਬਣੇ ਡੰਪ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਡੰਪ ਵਾਲੀ ਥਾਂ ਤੇ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਓ.ਪੀ ਸੋਨੀ, ਸਿੱਖਿਆ ਮੰਤਰੀ ਪੰਜਾਬ ਨੇ ਅੱਜ ਪਿੰਡ ਫਤਾਹਪੁਰ ਵਿਖੇ ਨਵੀਂ ਬਣੀ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਉਦਘਾਟਨ ਮੌਕੇ ਕੀਤਾ।ਸਿਖਿਆ ਮੰਤਰੀ ਨੇ ਦੱਸਿਆ ਕਿ ਝਬਾਲ ਰੋਡ ’ਤੇ ਬਣੇ ਡੰਪ ਨੂੰ ਹਟਾਉਣ ਲਈ ਤੇਜੀ ਨਾਲ ਕੰਮ ਚੱਲ ਰਿਹਾ ਹੈ ਅਤੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ 10 ਏਕੜ ਡੰਪ ’ਤੇ ਸੈਰ ਕਰਨ ਲਈ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ, ਜਿੱਥੇ ਲੋਕ ਸੈਰ ਕਰਕੇ ਆਪਣੀ ਸਹਿਤ ਕਾਇਮ ਰੱਖ ਸਕਣਗੇ।ਸੋਨੀ ਨੇ ਦੱਸਿਆ ਕਿ ਪਿੰਡ ਫਤਾਹਪੁਰ ਨੂੰ ਸ਼ਹਿਰ ਤੋਂ ਵੀ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਦੀਆਂ ਗਲੀਆਂ-ਨਾਲੀਆਂ ਤੇ ਸੀਵਰੇਜ ਦਾ ਕੰਮ ਛੇਤੀ ਪੂਰਾ ਕੀਤਾ ਜਾਵੇਗਾ।
ਸੋਨੀ ਨੇ ਦੱਸਿਆ ਕਿ ਪਿੰਡ ਫਤਾਹਪੁਰ ਦੇ ਹਾਈ ਸਕੂਲ ਨੂੰ ਜਲਦੀ ਹੀ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਜਾਵੇਗਾ ਅਤੇ ਅਧਿਆਪਕਾਂ ਦੀ ਕਮੀ ਪੂਰੀ ਕੀਤੀ ਜਾਵੇਗੀ, ਤਾਂ ਜੋ ਪਿੰਡ ਦੇ ਬੱਚਿਆਂ ਨੂੰ ਪੜ੍ਹਣ ਲਈ ਦੂਰ ਨਾ ਜਾਣਾ ਪਵੇ।ਉਨ੍ਹਾਂ ਨੇ ਸਰਕਾਰੀ ਹਸਪਤਾਲ ਦੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਸਪਤਾਲ ਕੱਲ ਤੋਂ ਆਪਣਾ ਕੰਮ ਸ਼ੁਰੂ ਕਰ ਦੇਵੇਗਾ ਜਿਥੇ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਦੇ ਨਾਲ-ਨਾਲ ਦਵਾਈਆਂ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਸਿਖਿਆ ਮੰਤਰੀ ਨੇ ਦੱਸਿਆ ਕਿ ਜਲਦੀ ਹੀ ਝਬਾਲ ਰੋਡ ਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਾਜ਼ਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੁੂੰ ਹਦਾਇਤ ਕੀਤੀ ਕਿ ਉਹ ਪਿੰਡ ਫਤਾਹਪੁਰ ਵਿਖੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਨੁੂੰ ਤੁਰੰਤ ਠੀਕ ਕਰਨ।ਸੋਨੀ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਪਿੰਡ ਫਤਾਹਪੁਰ ਵਿਖੇ ਦੋ ਨਵੇਂ ਟਰਾਂਸਫਾਰਮਰ ਲਗਾਏ ਜਾਣ।
ਸੋਨੀ ਵੱਲੋਂ ਪਿੰਡ ਫਤਾਹਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਥੇ ਹਾਜਰ ਅਧਿਕਾਰੀਆਂ ਨੂੰ ਤੁਰੰਤ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਉਨਾਂ ਨੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀ.ਬੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਦੱਸਿਆ ਕਿ ਇਹ ਵੈਨ ਪੂਰਾ ਹਫ਼ਤਾ ਇਸ ਪਿੰਡ ਵਿੱਚ ਰਹੇਗੀ ਅਤੇ ਟੀ.ਬੀ ਦੀ ਜਾਂਚ ਮੁਫ਼ਤ ਕਰੇਗੀ।ਸਿਖਿਆ ਮੰਤਰੀ ਨੇ ਦੱਸਿਆ ਕਿ ਪਿੰਡ ਫਤਾਹਪੁਰ ਦੇ ਜਰੂਰਤਮੰਦ ਲੋਕਾਂ ਨੂੰ ਆਪਣੀਆਂ ਪੈਨਸ਼ਨਾਂ, ਰਾਸ਼ਨ ਕਾਰਡ, ਨੀਲੇ ਕਾਰਡ ਬਣਾਉਣ ਲਈ ਕਿਤੇ ਵੀ ਭਟਕਣਾ ਪਵੇਗੀ ਉਨ੍ਹਾਂ ਦੀ ਸਹੂਲਤ ਲਈ ਸਬੰਧਤ ਵਿਭਾਗਾਂ ਵੱਲੋਂ ਘਰ ਘਰ ਜਾ ਕੇ ਫਾਰਮ ਭਰੇ ਜਾਣਗੇ ਅਤੇ ਪਿੰਡ ਵਿਖੇ ਹੀ ਕੈਂਪ ਲਗਾਏ ਜਾਣਗੇ।
ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਹਰਦੀਪ ਸਿੰਘ ਘਈ ਸਿਵਲ ਸਰਜਨ, ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ, ਸ੍ਰੀਮਤੀ ਸੁਨੀਤਾ ਕਿਰਨ ਜਿਲ੍ਹਾ ਸਿਖਿਆ ਅਫਸਰ, ਪ੍ਰਦੂਮਣ ਸਿੰਘ ਐਸ.ਈ, ਭੂਪਿੰਦਰ ਸਿੰਘ ਐਕਸੀਅਨ, ਅਨੁਰਾਗ ਮਹਾਜਨ ਐਸ.ਈ, ਡਾ: ਰਾਜੂ ਚੌਹਾਨ ਸਿਹਤ ਅਫਸਰ ਨਗਰ ਨਿਗਮ, ਐਸ.ਕੇ ਸ਼ਰਮਾ ਐਡੀਸ਼ਨਲ ਐਸ.ਈ ਬਿਜਲੀ ਬੋਰਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply