Wednesday, November 11, 2026

ਹੁਨਰ ਅਧਾਰਿਤ ਨੌਕਰੀਆਂ ਦੇ ਨਵੇ ਕੋਰਸਾਂ `ਚ ਵਿਦਿਆਰਥੀ ਲੈ ਰਹੇ ਹਨ ਦਿਲਚਸਪੀ- ਡੀਨ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਮੇਨ ਕੈਂਪਸ, ਰੀਜ਼ਨਲ ਕੈਂਪਸ ਅਤੇ ਯੂਨੀਵਰਸਿਟੀ Dr. Kamaljit S Deanਕਾਲਜਾਂ ਲਈ ਵਿਦਿਅਕ ਸੈਸ਼ਨ 2018-19 ਦੇ ਦਾਖ਼ਲੇ ਲੈਣ ਦੀ ਆਨਲਾਈਨ ਪ੍ਰਕਿਰਿਆ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਯੂਨਵਿਰਸਿਟੀ ਵਲੋਂ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਵਿਚ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕੋਰਸਾਂ ਵਿਚ ਅਪਲਾਈ ਕਰ ਰਹੇ ਹਨ।ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋਫੈਸਰ ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਕਈ ਹੁਨਰ ਅਧਾਰਿਤ ਨੌਕਰੀਆਂ ਦੇ ਨਵੇਂ ਕੋਰਸ ਵੀ ਸ਼ੁਰੂ ਕੀਤੇ ਗਏ ਹਨ ਜਿਨਾਂ ਪ੍ਰਤੀ ਵਿਦਿਆਰਥੀਆਂ ਦੀ ਵਧੇਰੀ ਰੁਚੀ ਹੈ। ਉਨਾਂਂ ਦੱਸਿਆ ਕਿ ਕੌਮਾਂਤਰੀ ਸੰਬੰਧਾਂ ਨੂੰ ਮਜਬੂਤ ਕਰਨ ਲਈ, ਵਿਦੇਸ਼ੀ ਨਾਗਰਿਕਾਂ/ ਐਨ.ਆਰ.ਆਈ ਵਿਦਿਆਰਥੀਆਂ ਲਈ 20 ਫੀਸਦੀ ਸੀਟਾਂ ਰਾਖਵੀਆਂ ਰੱਖਿਆਂ ਗਈਆਂ ਹਨ, ਜੋ ਕੀ ਆਮ ਕੋਟੇ ਤੋਂ ਵੱਧ ਹਨ। ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਬੀ.ਟੈਕ ਲਈ ਜਿਨ੍ਹਾਂ ਕੋਰਸਾਂ ਦਾ ਦਾਖਲਾ ਜੇ. ਈ.ਈ  ਮੇਨ-2018 ਦੀ ਮੈਰਿਟ `ਤੇ ਅਧਾਰਤ ਹੈ, ਇਸ ਦਾਖਲੇ ਲਈ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ `ਚ ਰਖਦੇ ਹੋਏ ਯੂਨੀਵਰਸਿਟੀ ਕੈਂਪਸ ਵਿਚ ਇਕ ਕੇਂਦਰੀ ਕੌਂਸਲਿੰਗ ਕਰਵਾਈ ਜਾਵੇਗੀ।ਬਿਨੈ ਪੱਤਰ ਭੇਜਨ ਦੀ ਆਖਰੀ ਮਿਤੀ 13 ਜੂਨ 2018 ਹੈ ਅਤੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਕੌਂਸਲਿੰਗ ਸਮਾਂ-ਸਾਰਣੀ ਅਪਲੋਡ ਕਰ ਦਿੱਤੀ ਗਈ ਹੈ।ਬਾਕੀ ਬੀ.ਟੈਕ ਦੇ ਕੋਰਸਾਂ ਲਈ, ਯੂਨੀਵਰਸਿਟੀ ਆਪਣੇ ਪੱਧਰ ਤੇ ਦਾਖਲਾ ਟੈਸਟ ਲਵੇਗੀ।ਬੀ.ਟੈਕ. ਕੋਰਸਾਂ ਲਈ ਸਾਧਾਰਨ ਕੋਟਾ ਵਿੱਚ 10% ਸੀਟਾਂ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਕਿ ਲੇਟਰਲ ਐਂਟਰੀ ਮੋਡ ਦੁਆਰਾ ਦਾਖਲਾ ਕੀਤਾ ਜਾ ਸਕੇ।ਉਨਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਵਧੇਰੀ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ ਦੀ ਸਹਾਇਤਾ ਲੈਣ। ਉਨ੍ਹਾਂ ਦੱਸਿਆ ਕਿ ਐਮ.ਬੀ.ਏ (ਦੋ ਸਾਲਾਂ) ਦੇ ਕੋਰਸ, ਜੋ ਕੀ ਜੀ.ਡੀ.ਡੀ.ਯੂ ਮੁੱਖ ਕੈਂਪਸ, ਗੁਰਦਾਸਪੁਰ, ਸਠਿਆਲਾ, ਜੀ.ਐਨ.ਡੀ.ਯੂ ਕਾਲਜ, ਜਲੰਧਰ ਅਤੇ ਏਐਸਐਮ ਕਾਲਜ, ਮੁਕੰਦਪੁਰ ਵਿਖੇ ਖੇਤਰੀ ਕੈਂਪਸ ਵਿਖੇ ਚਲ ਰਿਹਾ ਹੈ,  ਲਈ ਦਾਖਲਾ ਯੂਨੀਵਰਸਿਟੀ ਵਲੋਂ ਕਰਵਾਏ ਜਾਣ ਵਾਲੇ ਜੀਅਮੈਟ (ਸਾਂਝੀ ਦਾਖਲਾ ਪੀ੍ਰਖਿਆ) ਦੇ ਅਨੁਸਤਰ ਹੋਵੇਗਾ। ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਯੂਨੀਵਰਸਿਟੀ ਸੂਚੀਆਂ -2018 ਵਿਚ ਦੱਸੇ ਗਏ ਵੇਰਵਿਆਂ ਅਨੁਸਾਰ, ਸਾਰੇ ਮਾਸਟਰ / ਬੈਚਲਰ ਪੱਧਰ ਦੇ ਕੋਰਸ ਵਿਚ ਦਾਖ਼ਲਾ ਕੋਆਰਡੀਨੇਟਰਾਂ ਦੁਆਰਾ ਆਯੋਜਿਤ ਕਰਵਾਈ ਜਾਣ ਵਾਲੀ ਪ੍ਰੀਖਿਆ ਦੇ ਆਧਾਰ `ਤੇ ਕੀਤਾ ਜਾਵੇਗਾ। ਬੀ. ਆਰਕ ਕੋਰਸ ਵਿਚ ਦਾਖਲਾ ਆਰਕੀਟੈਕਚਰ ਵਿਭਾਗ ਦੇ ਮੁਖੀ ਵਲੌਂ ਨਾਟਾ ਸਕੋਰ ਅਤੇ ਪਾਸ ਕੀਤੀ ਪ੍ਰਿਖਿਆ ਦੇ 50:50 ਅਨੁਪਾਤ ਦੇ ਅਧਾਰ `ਤੇ ਕੀਤਾ ਜਾਵੇਗਾ। ਉਨਾਂ੍ਹ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ ਐਲ.ਐਲ.ਬੀ, ਬੀ.ਏ.ਐਲਐਲ.ਬੀ (ਐਫ.ਵਾਈ.ਸੀ) ਕੋਰਸਾਂ ਦਾ ਦਾਖਲਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਛੇਤੀ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ।
    ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਕੋਰਸਾਂ ਦੇ ਵੇਰਵੇ, ਸੀਟਾਂ ਦੀ ਗਿਣਤੀ, ਦਾਖਲੇ ਦੀ ਵਿਧੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪਤਾ ਕੀਤੇ ਜਾ ਸਕਦੇ ਹਨ।ਪ੍ਰਾਸਪੈਕਟਸ ਦੇ ਦਾਖਲੇ ਸ਼ਡਿਊਲ ਦੇ ਮੁਤਾਬਕ ਲੋੜੀਂਦੀ ਕਾਉਂਸਲਿੰਗ ਫੀਸ ਦੇ ਨਾਲ ਰਜਿਸਟ੍ਰੇਸ਼ਨ ਦੇ ਬਾਅਦ, ਦਾਖਲੇ ਲਈ ਅਰਜ਼ੀਆਂ ਕੇਵਲ ਆਨਲਾਈਨ ਵਿਧੀ ਦੁਆਰਾ ਯੂਨੀਵਰਸਿਟੀ ਦੀ ਵੈਬਸਾਈਟ `ਤੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
    ਉਨ੍ਹਾਂ ਕਿਹਾ ਕਿ ਲੋੜੀਂਦੀ ਆਨਲਾਈਨ ਰਜਿਸਟਰੇਸ਼ਨ ਕਰਨ ਤੋਂ ਬਾਅਦ 1200/- ਜਨਰਲ ਸ਼੍ਰੇਣੀ ਲਈ ਅਤੇ ਐੱਸ ਸੀ/ਐੱਸ ਟੀ ਵਿਦਿਅਰਥੀਆਂ ਲਈ ਇਹ ਫੀਸ 600/- ਰੁਪਏ ਹੋਵੇਗੀ। ਫੀਸਾਂ ਅਤੇ ਅਰਜ਼ੀਆਂ ਸਿਰਫ ਯੂਨੀਵਰਸਿਟੀ ਦੀ ਮੁੱਖ ਵੈਬਸਾਈਟ `ਤੇ ਜਮ੍ਹਾਂ ਕਰਵਾਈਆਂ ਜਾਣਗੀਆਂ।ਹਾਲਾਂਕਿ ਜੇ.ਈ.ਈ -2018 `ਤੇ ਆਧਾਰਿਤ ਬੀ.ਟੈਕ ਕੋਰਸਾਂ ਲਈ ਇਕ ਵਾਰ ਦੀ ਕੌਂਸਲਿੰਗ ਫੀਸ 2000/- ਹੋਵੇਗੀ।ਉਨਾਂ ਕਿਹਾ ਕਿ ਰੀਜਨਲ ਕੈਪਸਾਂ / ਯੂਨੀਵਰਸਿਟੀ ਕਾਲਜਾਂ ਦੇ ਕੋਰਸਾਂ ਵਿਚ ਦਾਖਲੇ ਲੈਣ ਲਈ ਸਬੰਧਤ ਕੈਂਪਸ / ਕਾਲਜਾਂ ਦੇ ਐਸੋਸੀਏਟ ਡੀਨ ਅਕਾਦਮਿਕ ਮਾਮਲੇ / ਓ.ਐਸ.ਡੀ / ਪ੍ਰਿੰਸੀਪਲਾਂ ਨਾਲ ਸਿੱਧਾ ਸੰਪਰਕ ਕਰਨ।    
 

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply