ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਕੈਨੇਡਾ ਸਥਿਤ ਐਨ.ਆਰ.ਆਈ ਅਮਰਜੀਤ ਸਿੰਘ ਲੀਖਾ ਨੇ ਦਾਨ ਵਜੋਂ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 9 ਲੱਖ ਦੀ ਰਾਸ਼ੀ ਦਾ ਚੈਕ ਵਜ਼ੀਫ਼ੇ ਦੇ ਤੌਰ ’ਤੇ ਸੌਂਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜੂਦ ਸਨ।
ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਇਹ ਇਕ ਵੱਡਾ ਉਪਰਾਲਾ ਕਰਦਿਆਂ ਲੀਖਾ ਪਰਿਵਾਰ ਨੇ ਉਪਰੋਕਤ ਵਜ਼ੀਫ਼ੇ ਦੀ ਸਥਾਪਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦਾ ਮੁੱਖ ਟੀਚਾ ਕਿ ਹਰੇਕ ਲੋੜਵੰਦ ਬੱਚਾ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਵੀ ਨਾਲ ਸਬੰਧ ਰੱਖਦੇ ਹੋਏ, ਨੂੰ ਵਿੱਦਿਆ ਪ੍ਰਦਾਨ ਕਰਨਾ ਹੈ ਤਾਂ ਜੋ ਕਿ ਉਹ ਪੜ੍ਹ-ਲਿਖ ਕੇ ਸਮਾਜ ਅਤੇ ਦੇਸ਼ ਦੀ ਉਨਤੀ ਲਈ ਆਪਣੀ ਬਹੁਮੁੱਲਾ ਯੋਗਦਾਨ ਪਾ ਸਕੇ।ਉਨ੍ਹਾਂ ਕਿਹਾ ਕਿ ਲੀਖਾ ਜੋ ਕਿ ਵੈਨਕੂਵਰ ਕੈਨੇਡਾ ਦੇ ਰਹਿਣ ਵਾਲੇ ਹਨ, ਕਾਲਜ ਦੇ ਐਲੂਮਨੀ ਹਨ।ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਇੱਥੋਂ ਵਿੱਦਿਆ ਹਾਸਲ ਕਰਕੇ ਕੈਨੇਡਾ ਵਿਖੇ ਤਰੱਕੀ ਵਾਲੇ ਕਾਰੋਬਾਰ ਕਰਕੇ ਸਫ਼ਲਤਾਵਾਂ ਹਾਸਲ ਕੀਤੀਆਂ ਹਨ ਅਤੇ ਇਸੇ ਖੁਸ਼ੀ ’ਚ ‘ਲੀਕਾ ਫ਼ੈਮਿਲੀ ਸਕਾਲਰਸ਼ਿਪ ਟਰੱਸਟ’ ਕਾਲਜ ਵਿਖੇ ਸ਼ੁਰੂ ਕੀਤੀ ਗਈ ਹੈ।
ਛੀਨਾ ਨੂੰ ਅਮਰਜੀਤ ਸਿੰਘ ਲੀਖਾ ਨੇ ਆਪਣੇ ਰਿਸ਼ਤੇਦਾਰ ਐਸ.ਐਸ ਖੁਰਾਣਾ ਦੀ ਲਗਾਈ ਸੇਵਾ ਤਹਿਤ ਉਕਤ ਚੈਕ ਕੌਂਸਲ ਦੇ ਮੈਂਬਰ ਹਰਮਿੰਦਰ ਸਿੰਘ ਫਰੀਡਮ ਦੀ ਮੌਜ਼ੂਦਗੀ ’ਚ ਸੌਂਪਿਆ।ਇਸ ਮੌਕੇ ਡਾ. ਮਹਿਲ ਸਿੰਘ ਨੇ ਮੈਨੇਜ਼ਮੈਂਟ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਲੋੜਵੰਦ ਵਿਦਿਆਰਥੀਆਂ ਤੇ ਵਿੱਦਿਆ ਨੂੰ ਪ੍ਰਫ਼ਲਿੱਤ ਕਰਨ ਲਈ ਕੀਤੇ ਯਤਨ ਦਾ ਧੰਨਵਾਦ ਕੀਤਾ।
Check Also
ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …
Punjab Post Daily Online Newspaper & Print Media