ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੀਤਾ ਉਤਸ਼ਾਹਿਤ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ 11ਵੀਂ ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ 15 ਜੂਨ ਤੱਕ ਚੱਲਣ ਵਾਲੇ ਕੈਂਪ ਮੌਕੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਅਤੇ ਦਿਲਬੀਰ ਫਾਊਂਡੇਸ਼ਨ ਦੇ ਚੇਅਰਮੈਨ ਗੁਨਬੀਰ ਸਿੰਘ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਅਤੇ ਨਵੀਂ ਪੀੜ੍ਹੀ ਨੂੰ ‘ਬੀਟ ਪਲਾਸਟਿਕ ਪ੍ਰਦੂਸ਼ਣ ਦੇ ਮੁੱਦੇ ’ਤੇ ਭਾਸ਼ਣ ਦਿੰਦਿਆ ਦੂਸ਼ਿਤ ਹੋ ਰਹੇ ਵਾਤਾਵਰਣ ਸਬੰਧੀ ਜਾਗਰੂਕਤਾ ਅਭਿਆਨ ਸ਼ੁਰੂ ਕਰਨ ’ਤੇ ਬੱਲ ਦਿੱਤਾ।
ਉਨ੍ਹਾਂ ਨੇ ਜੈਵਿਕ ਖੇਤੀ ਦੇ ਫਾਇਦਿਆਂ ਬਾਰੇ ਵੀ ਗੱਲ ਕੀਤੀ ਅਤੇ ਇਸ ਮੌਕੇ ਸ਼ਹਿਦ, ਗੋਭੀ, ਹਲਦੀ ਅਤੇ ਮਸਾਲਿਆਂ ਦੇ ਜੈਵਿਕ ਪਦਾਰਥਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ।ਇਸ ਕੈਂਪ ’ਚ ਦੇਸ਼ ਭਰ ਤੋਂ 650 ਤੋਂ ਵਧੇਰੇ ਕੈਡਿਟ ਅਤੇ ਵੱਖ-ਵੱਖ ਕੇਂਦਰਾਂ ਦੇ ਐਨ.ਸੀ.ਸੀ ਮੁੱਖੀਆਂ ਨੇ ਹਿੱਸਾ ਲਿਆ ਹੈ।ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਵਿਸ਼ੇਸ਼ ਤੌਰ ’ਤੇਸ਼ਾਮਿਲ ਹੋਏ, ਜਿਨ੍ਹਾਂ ਨੇ ਕਿਹਾ ਵਿਦਿਆਰਥੀਆਂ ’ਚ ਦੇਸ਼ ਪ੍ਰਤੀ ਪ੍ਰੇਮ ਦੀ ਭਾਵਨਾ ਪੈਦਾ ਕਰਨ ਦੇ ਇਸ ਤਰ੍ਹਾਂ ਦੇ ਕੈਂਪ ਸਹਾਈ ਸਿੱਧ ਹੁੰਦੇ ਹਨ।

ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਨੇ ਵਿਦਿਆਰਥੀਆਂ ’ਚ ਅਨੁਸ਼ਾਸਨ, ਸਮਰਪਣ, ਵਚਨਬੱਧਤਾ ਅਤੇ ਰਾਸ਼ਟਰਵਾਦ ਦੇ ਕਦਰਾਂ-ਕੀਮਤਾਂ ਨੂੰ ਉਭਾਰਨ ਲਈ ਐਨ.ਸੀ.ਸੀ ਦੇ ਮਹੱਤਵ ਨੂੰ ਦਰਸਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਐਨ.ਸੀ.ਸੀ ਟ੍ਰੇਨਿੰਗ ਦਾ ਇਕ ਹੋਰ ਫਾਇਦਾ ਇਹ ਹੈ ਕਿ ਸ਼ਖਸੀਅਤਾਂ ਦੇ ਵਿਕਾਸ ਤੋਂ ਇਲਾਵਾ, ਐਨ.ਸੀ.ਸੀ ਦੇ ਸੀ-ਸਰਟੀਫ਼ਿਕੇਟ ਧਾਰਕ ਸਿੱਧੇ-ਸਿੱਧੇ ਐਸ.ਐਸ.ਬੀ ਇੰਟਰਵਿਊ ’ਚ ਆਉਂਦੇ ਹਨ ਅਤੇ ਭਾਰਤੀ ਸੈਨਾ ’ਚ ਲੈਫਟੀਨੈਂਟਸ ਵਜੋਂ ਚੁਣੇ ਜਾਂਦੇ ਹਨ।ਕਰਨਲ ਅਸ਼ਵਨੀ ਕੁਮਾਰ ਨੇ ਸਕੂਲ ਦੀ ਇਸ ਨਵੀਂ ਪਹਿਲਕਦਮੀ ’ਤੇ ਆਪਣੀਆਂ ਸ਼ੁਭਕਾਮਨਾਵਾਂ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Punjab Post Daily Online Newspaper & Print Media