ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਲ਼ੋਕ ਕਲਿਆਣ ਸਮਿਤੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਲੋਕ ਕਲ਼ਿਆਣ ਸਮਿਤੀ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਯੋਗਾ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਯੋਗ ਭਾਰਤ ਦੀ ਪੁਰਾਤਨ ਕਲਾ ਜੋ ਕਿ ਦੇਸ਼ ਵਿੱਚ ਬਹੁਤ ਪਹਿਲਾਂ ਤੋਂ ਸਿਖਾਾਈ ਜਾਂਦੀ ਸੀ।ਪਰ ਜਿਆਦਾ ਲੋਕਾਂ ਨੂੰ ਯੋਗ ਬਾਰੇ ਗਿਆਨ ਨਹੀਂ ਸੀ।ਹੁਣ ਯੋਗਾ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਾਨਤਾ ਮਿਲ ਗਈ ਹੈ, ਕਿਉਂਕਿ ਯੋਗ ਮਨੁੱਖ ਦਾ ਸਰੀਰਕ ਵਿਕਾਸ ਕਰਨ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਕਰਦਾ ਹੈ।ਉਨਾਂ ਕਿਹਾ ਕਿ ਸਮਿਤੀ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਤਰਾਂ ਦੇ ਕੈਂਪ ਅਲ਼ੱਗ ਅਲ਼ੱਗ ਜਗਾ `ਤੇ ਲਗਾ ਕੇ ਯੋਗ ਦਿਵਸ ਦੀਆਂ ਤਿਆਰੀਆਂ ਕਰ ਰਹੀ ਹੈ। ਯੋਗ ਅਧਿਆਪਕਾਂ ਨੇ ਇਲਾਕਾ ਵਾਸੀਆਂ ਨੂੰ ਕਈ ਤਰਾਂ ਦੇ ਯੋਗ ਆਸਨ ਕਰਵਾਏ।ਇਸ ਮੌਕੇ ਮਮਤਾ ਕੁਮਾਰੀ, ਰੁਪਿੰਦਰ ਕੌਰ, ਅਮਰਜੀਤ ਕੌਰ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media