Wednesday, November 4, 2026

ਮੰਤਰੀ ਸੋਨੀ ਵਲੋਂ ਸੜਕਾਂ, ਸੀਵਰੇਜ ਲਾਈਨਾਂ ਤੇ ਸਟਰੀਟ ਲਾਈਟ ਕੰਮਾਂ ਦੀ ਸੁਰੂਆਤ

PPN1306201820ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਅੱਜ ਕੇਂਦਰੀ ਚੋਣ ਹਲਕੇ ਦੀ ਵਾਰਡ ਨੰ. 60, 61 ਅਤੇ 71 ਵਿੱਚ ਸੜਕਾਂ, ਸੀਵਰੇਜ ਲਾਈਨਾਂ, ਸਟਰੀਟ ਲਾਈਟਾਂ ਆਦਿ ਕੰਮਾਂ ਦੀ ਸੁਰੂਆਤ ਕੀਤੀ।ਇਸ ਸਮੇਂ ਸੋਨੀ ਨੇ ਦੱਸਿਆ ਕਿ 11 ਟਿਊਬਵੈਲਾਂ ਲਈ ਤਜਵੀਜ਼ ਅਤੇ ਚੋਣ ਹਲਕੇ ਲਈ ਸੜਕ ਲਾਈਟ ਪ੍ਰਬੰਧ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ, ਜਿਸ ਦੇ ਕੰਮ ਜਲਦੀ ਹੀ ਸ਼ੁਰੂ ਹੋ ਜਾਣਗੇ।ਸੋਨੀ ਨੇ ਇਸ ਸਮੇਂ ਕਿਹਾ ਕਿ ਕੋਈ ਵਿਕਾਸ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਇਲਾਕੇ ਦੇੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਹੁੰਦੀਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਹਰ ਵਾਅਦਾ ਪੂਰਾ ਕੀਤਾ ਜਾਵੇਗਾ।ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜਿੰਨਾ ਖੇਤਰਾਂ ਵਿਚ ਲੋੜ ਹੈ, ਉਹ ਸਾਰੇ ਕੰਮ ਕੰਮ ਜਲਦ ਸ਼ੁਰੂ ਕੀਤੇ ਜਾਣਗੇ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply