ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਇੰਸਟੀਚਿਊਟ ਆਫ ਸਕਿਲ ਡਿੇਵਲਪਮੈਂਟ ਵਿਖੇ ਕੰਪਿਉਟਰ ਹਾਰਡਵੇਅਰ ਨੈਟਵਰਕਿੰਗ ਦੀ ਦੋ ਦਿਨਾ ਵਰਕਸ਼ਾਪ ਲਗਾਈ ਗਈ।ਇੰਸਟੀਚਿਊਟ ਦੀ ਡਾਇਰੈਕਟਰ ਸ਼੍ਰੀਮਤੀ ਰਾਧਿਕਾ ਚੁਗ ਨੇ ਸਿਖਿਆਰਥੀਆਂ ਨੂੰ ਆਧੁਨਿਕ ਤਕਨੀਕੀ ਯੁੱਗ ਵਿੱਚ ਹਾਰਡਵੇਅਰ ਨੈਟਵਰਕਿੰਗ ਦੀ ਉਪਯੋਗਿਤਾ ਦੱਸੀ।ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਸਿਖਿਆਰਥੀਆਂ ਦੀ ਸਭ ਤੋਂ ਜਿਆਦਾ ਮੰਗ ਹੈ।ਉਘੀ ਕੰਪਨੀ ਰੂਰਲ ਡਾਇਨੈਸਟੀ ਇੰਫੋਟੇਕ ਦੇ ਮਾਹਿਰ ਵਰੁਣ ਗੁਪਤਾ ਦੀ ਦੇਖ-ਰੇਖ ਵਿੱਚ ਸਿਖਿਆਰਥੀਆਂ ਨੂੰ ਹਾਰਡਵੇਅਰ ਨੈਟਵਰਕਿੰਗ ਦੀ ਨਵੀਂ ਤਕਨੀਕ ਦਾ ਪ੍ਰੈਕਟੀਕਲ ਕਰਵਾਇਆ ਗਿਆ।ਵਰੁਣ ਗੁਪਤਾ ਨੇ ਕਿਹਾ ਦੇਸ਼ ਤੇ ਵਿਦੇਸ਼ ਵਿੱਚ ਹਾਰਡਵੇਅਰ ਨੈਟਵਰਕਿੰਗ ਖੇਤਰ `ਚ ਚੰਗੇ ਪੈਕੇਜ ਮਿਲ ਰਹੇ ਹਨ।ਹੋਣਹਾਰ ਸਿਖਿਆਰਥੀਆਂ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਈਸ਼ਾਨ, ਜਸਕਿਰਨ, ਨਿਤਨ, ਨੀਨਾ, ਨੀਲਮ, ਮੋਨਿਕਾ, ਦੀਕਸ਼ਾ, ਅਨਮੋਲ, ਵਨੀਤਾ, ਮਨਪ੍ਰਤੀਤ ਤੇ ਅਵਨੀਤ ਆਦਿ ਹਾਜਰ ਸਨ ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media