ਬਠਿੰਡਾ, 14 ਜੂਨ (ਪੰਜਾਬ ਪੋਸਟ -ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੰਚ ਲੋਕਮੰਚ ਥਿਏਟਰ ਗਰੁੱਪ ਬਠਿੰਡਾ ਵਲੋਂ ਸਥਾਨਕ ਬਲਵੰਤ ਸਿੰਘ ਗਾਰਗੀ ਓਪਨ ਏਅਰ ਥਿਏਟਰ ਰੋਜ਼ ਗਾਰਡਨ ਵਿਖੇ ਤਿੰਨ ਰੋਜ਼ਾ ਥਿਏਟਰ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ।ਮੰਚ ਦੇ ਪ੍ਰਬੰਧਕ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਫੈਸਟੀਵਲ 15 ਤੋਂ 17 ਜੂਨ ਤੱਕ ਸ਼ਾਮ 8.00 ਵਜੇ ਸ਼ੁਰੂ ਹੋਵੇਗਾ।ਜਿਸ ਵਿੱਚ ਪਹਿਲੇ ਦਿਨ ਸੋਮਪਾਲ ਹੀਰਾ ਦੁਆਰਾ ਨਾਟਰ ‘ਪਾਰੋ’ ਖੇਡਿਆ ਜਾਵੇਗਾ।ਦੂਜੇ ਦਿਨ ਡਾ: ਕੁਲਬੀਰ ਦੁਆਰਾ ‘ਵੇਟਿੰਗ ਫਾਰ ਗੋਦੋ’ ਹੋਵੇਗਾ ਤੇ 17 ਜੂਨ ਨੂੰ ਮੰਚ ਵਲੋਂ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਪੱਤਣ ਦੀ ਬੇੜੀ ’ਬਲਰਾਜ ਸਾਗਰ ਦੀ ਨਿਰਦੇਸ਼ਨਾ ਵਿੱਚ ਖੇਡਿਆ ਜਾਵੇਗਾ।ਇਸ ਫੈਸਟੀਵਲ ਨੂੰ ਕਰਵਾਉਣ ਲਈ ਡਾ: ਰਵਿੰਦਰ ਸਿੰਘ ਮਾਨ, ਬਿਧੀ ਸਿੰਘ ਯੂ.ਕੇ ਤੇ ਡਾ: ਸੁਰਜੀਤ ਸਿੰਘ ਸਿੱਧੂ ਦਾ ਵਿਸੇਸ਼ ਸਹਿਯੋਗ ਹੈ।
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media