Saturday, April 11, 2026

`ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਬੱਚਿਆਂ ਨੂੰ ਨਰੋਈ ਸਿਹਤ ਦੇਣ ਲਈ ਖੇਡ ਵਿਭਾਗ ਨੇ ਕੱਸੀ ਕਮਰ

PPN1506201805 ਪਠਾਨਕੋਟ, 15 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ`  ਨੂੰ ਸਾਰਥਕ ਕਰਦਾ ਨਜਰ ਆ ਰਿਹਾ ਹੈ ਪਠਾਨਕੋਟ ਦਾ ਖੇਡ ਵਿਭਾਗ, ਜਿਨ੍ਹਾਂ ਵਲੋਂ ਹਰ ਰੋਜ ਬੱਚਿਆਂ ਨੂੰ ਯੋਗਾ, ਸਵੀਮਿੰਗ, ਕੁਸ਼ਤੀ ਅਤੇ ਹੋਰ ਖੇਡਾਂ ਦੀ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲ੍ਹੇ ਅੰਦਰ ਵਿਸ਼ੇਸ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਇਸ ਤੋਂ ਇਲਾਵਾ ਖੇਡ ਵਿਭਾਗ ਪਠਾਨਕੋਟ ਨੇ ਇੱਕ ਵੱਖਰੀ ਪਹਿਲ ਕੀਤੀ ਹੈ।ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਖੁਰਾਕ ਜਿਸ ਵਿੱਚ ਅੰਡਾ, ਦੁੱਧ ਅਤੇ ਫਲ ਸਾਮਲ ਹਨ ਦਿੱਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਮੀਤ ਕੌਰ ਜਿਲ੍ਹਾ ਖੇਡ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅਤੇ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਖੇਡ ਵਿਭਾਗ ਪਠਾਨਕੋਟ ਵੱਲੋਂ ਵਿਸ਼ੇਸ ਕੈਂਪ ਲਗਾਏ ਗਏ ਹਨ।ਸਵਿਮਿੰਗ ਪੂਲ ਪਠਾਨਕੋਟ ਵਿਖੇ ਬੱਚਿਆਂ ਨੂੰ ਵਧੀਆ ਕੋਚ ਦੀ ਸਹਾਇਤਾ ਨਾਲ ਸਵੀਮਿੰਗ ਸਿਖਾਈ ਜਾ ਰਹੀ ਹੈ ਇਸ ਤੋਂ ਪਹਿਲਾ ਬੱਚਿਆਂ ਦੀਆਂ ਯੋਗਾਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਬੱਚੇ ਯੋਗਾ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਸਿਹਤ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ ਅਤੇ ਇਸ ਦੇ ਲਈ ਜਰੂਰੀ ਹੈ ਕਿ ਸਵੇਰ ਦੀ ਸੈਰ ਕੀਤੀ ਜਾਵੇ, ਖੇਡਾਂ ਵਿੱਚ ਭਾਗ ਲਿਆ ਜਾਵੇ ਅਤੇ ਚੰਗੀ ਖੁਰਾਕ ਖਾਦੀ ਜਾਵੇ।PPN1506201806ਉਨ੍ਹਾਂ ਦੱਸਿਆ ਕਿ ਸਾਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵਧੀਆ ਅਤੇ ਪੋਸਟਿਕ ਅਹਾਰ ਹੀ ਦਿੱਤਾ ਜਾਵੇ।ਇਸ ਉਮਰ ਵਿੱਚ ਬੱਚਿਆਂ ਨੂੰ ਫਲ ,ਦੁੱਧ ਆਦਿ ਖਾਣ ਲਈ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਬੱਚਿਆਂ ਦੇ ਮਾਪਿਆਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖਿਆ ਜਾਵੇ। ਇਸ ਨਾਲ ਜਿਥੇ ਸਿਹਤ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਸਰੀਰ ਦੀ ਬਣਤਰ ਵਿੱਚ ਵੀ ਫਰਕ ਪੈਂਦਾ ਹੈ।ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੇ ਮਾਪਿਆਂ ਦੀ ਵੀ ਜਿੰਮੇਦਾਰੀ ਬਣਦੀ ਹੈ ਕਿ ਬੱਚਿਆਂ ਨੂੰ ਟੈਲੀਵਿਜਨ ਅਤੇ ਵੀਡਿਓ ਗੈਮਾਂ ਵਿੱਚ ਕੱਢ ਕੇ ਖੇਡਾਂ ਨਾਲ ਜੋੜਣ ਦੇ ਲਈ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅਗਰ ਸਾਡੇ ਬੱਚੇ ਤੰਦਰੁਸਤ ਰਹਿਣਗੇ ਤਦ ਹੀ ਪੰਜਾਬ ਸਰਕਾਰ ਦਾ `ਮਿਸ਼ਨ ਤੰਦਰੁਸਤ ਪੰਜਾਬ` ਪੂਰਾ ਹੋ ਸਕੇਗਾ।

 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply