Sunday, August 30, 2026

ਮੁਸਲਿਮ ਭਾਈਚਾਰੇ ਨੇ ਪੋਦੇ ਲਾ ਕੇ ਮਨਾਇਆ ਈਦ ਦਾ ਤਿਉਹਾਰ

PPN1606201804 ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਮੁਸਲਿਮ ਭਾਈਚਾਰੇ ਵੱਲੋ ਸਾਰੇ ਦੇਸ਼ ਵਿੱਚ ਅੱਜ ਈਦ ਦਾ ਤਿਉਹਾਰ ਬੜੇ ਉਤਸ਼ਾਹ ਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਮੁਸਲਿਮ ਭਾਈਚਾਰੇ ਵੱਲੋ ਨਮਾਜ਼ ਅਦਾ ਕਰਨ ਤੋ ਬਾਅਦ ਮਸਜ਼ਿਦ ਵਿੱਚ ਪੋਦੇ ਲਗਾਏ ਅਤੇ ਇਹਨਾਂ ਪੌਦਿਆਂ ਦੀ ਸੰਭਾਲ ਕਰਨ ਦਾ ਅਹਿਦ ਲਿਆ।ਮੁਸਲਿਮ ਭਾਈਚਾਰੇ ਦੇ ਮਰਦਾਂ ਤੋ ਇਲਵਾ ਅੋਰਤਾਂ ਨੇ ਵੀ ਪੋਦੇ ਲਗਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।ਇਸ ਮੋਕੇ ਪਿੰਡ ਮੋਹਰ ਸਿੰਘ ਵਾਲਾ ਦੇ ਮੁਸਲਿਮ ਭਾਈਚਾਰੇ ਦੇ ਸਾਰੇ ਪਰਿਵਾਰ ਹਾਜ਼ਰ ਸਨ, ਜਿੰਨਾਂ ਨੇ ਇੱਕ ਦੁਸਰੇ ਨੂੰ ਗਲੇ ਲਗਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ।PPN1606201805
 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply