ਬਟਾਲਾ, 16 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੀਆਂ ਹਦਾਇਤਾਂ `ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਦੀ ਅਗਵਾਂਈ ਵਿਚ ਲੱਗਾ ਪੰਦਰਾ ਰੋਜਾ ਸਮਰ ਕੈਂਪ ਅੱਜ ਸੰਪਨ ਹੋ ਗਿਆ।ਸਕੂਲ ਅਧਿਆਪਕਾਂ ਦੇ ਆਪਸੀ ਸਹਿਯੋਗ ਨਾਲ ਇਸ ਕੈਪ ਵਿਚ ਫੁੱਟਬਾਲ ਦੀ ਤਿਆਰੀ, ਆਰਟ ਕਰਾਫਟ, ਵਾਧੂ ਪਏ ਸਮਾਨ ਦੀ ਸਹੀ ਵਰਤੋ, ਸਮਾਜਿਕ ਬੋਲਚਾਲ, ਤੇ ਭੰਗੜਾ ਨਾਚ ਦੀ ਟ੍ਰੇਨਿੰਗ ਵਿਦਿਆਰਥੀਆਂ ਨੂੰ ਦਿੱਤੀ ਗਈ।ਭੰਗੜੇ ਵਿਚ ਰਵਾਇਤੀ ਸਾਜ਼ਾਂ ਬਾਰੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਗਿਆ। ਮਲਵਈ ਭੰਗੜਾ ਤੇ ਹੋਰ ਕਈ ਕਲਾਵਾ ਨਾਲ ਸਬੰੰਧਿਤ ਭੰਗੜੇ ਨੂੰ ਵਿਦਿਆਰਥੀਆ ਨੇ ਪੇਸ਼ ਕੀਤਾ।ਇਸ ਸਮਰ ਕੈਪ ਦੀ ਸਮਾਪਤੀ ਮੌਕੇ, ਭੰਗੜਾ ਕੋਚ ਜਿੰਦ ਮਾਹੀ, ਅੰਮ੍ਰਿਤਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।ਕਰਨਲ ਜਗਜੀਤ ਸਿੰਘ, ਸਲਵਿੰਦਰ ਸਿੰਘ ਬਿਟੂ ਦਿਆਲਗੜ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਕੈਪ ਵਿਚ ਵਿਸ਼ੇਸ ਤੌਰ ਪਹੰਚੇ ਪਿ੍ਰੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਮਿਹਨਤ ਕਰਨ ਵਾਸਤੇ ਪ੍ਰੇਰਿਆ । ਸਕੂਲ ਸਟਾਫ ਵਿੱਚ ਫੁੱਟਬਾਲ ਕੋਚ ਹਰਪਾਲ ਸਿੰਘ, ਸੁਖਵੰਤ ਸਿੰਘ ਸ਼ਾਹ, ਜਤਿੰਦਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਖੋਖਰ ਫੌਜੀਆਂ, ਗੋਪਾਲ ਸਿੰਘ, ਅਮਨ ਪ੍ਰੀਤ ਤੇ ਇੰਦਰਜੀਤ ਕੌਰ ਆਦਿ ਹਾਜਰ ਸਨ।ਸਲਵਿੰਦਰ ਸਿੰਘ ਬਿੱਟੂ ਨੇ ਸਕੂਲ ਵਾਸਤੇ ਹਰ ਸੰਭਵ ਕੋਸ਼ਿਸ਼ ਦਾ ਵਿਸ਼ਵਾਸ ਦਿਵਾਇਆ ਤੇ ਕਿਹਾ ਸਕੂਲ ਦਾ ਹਰ ਕੰਮ ਪਹਿਲ ਦੇ ਅਧਾਰ `ਤੇ ਵਿਚਾਰਿਆ ਜਾਵੇਗਾ।ਅਖੀਰ ਵਿਚ ਸਕੂਲ ਪਿ੍ਰੰਸੀਪਲ ਕਮਲੇਸ਼ ਕੌਰ ਵਲੋ ਬਚਿਆ ਦੇ ਮਾਤਾ ਪਿਤਾ, ਮੁੱਖ ਮਹਿਮਾਨ ਤੇ ਸਕੂਲ ਸਟਾਫ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …