Saturday, August 29, 2026

ਈਦ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ- ਮਸਜਿਦਾਂ `ਚ ਲਾਏ ਬੂਟੇ

ਭੀਖੀ, 16 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਦੀ ਸੁੰਨੀ ਜਾਮਾ ਮਸਜਿਦ, ਮਦੀਨਾ ਮਸਜਿਦ ਅਤੇ ਨੇੜਲੇ ਪਿੰਡ ਸਮਾਓ, ਖੀਵਾ ਕਲਾਂ, ਹੀਰੋ ਕਲਾਂ, ਹਮੀਰਗੜ ਢੈਪਈ, ਮੋਹਰ ਸਿੰਘ ਵਾਲਾ ਦੀ ਮੁਹੰਮਦੀ ਮਸਜਿਦ ਵਿੱਚ ਈਦ ਦਾ ਪਵਿੱਤਰ ਦਿਹਾੜਾ ਧੁਮ-ਧਾਮ ਨਾਲ ਮਨਾਇਆ ਗਿਆ।ਸਮਾਜ ਦੇ ਸਾਰੇ ਵਰਗਾ ਨੇ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ।ਮੋਲਾਨਾ ਸਫੀਕ ਅਹਿਮਦ ਬੁਖਾਰੀ ਨੇ ਕਿਹਾ ਕਿ ਇਸ ਪਵਿੱਤਰ ਮੋਕੇ ਸਾਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਸਮਾਜਿਕ ਤਾਣੇ ਬਾਣੇ ਵਿੱਚ ਪੈਦਾ ਹੋ ਰਹੀ ਕੁੜੱਤਣ ਨੂੰ ਦੂਰ ਕੀਤਾ ਜਾਵੇ ਤਾਂ ਕਿ ਸੂਬੇ ਦੀ ਸੁੱਖ ਸ਼ਾਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾਂ ਹੋਰ ਵਧੇ।ਉਨ੍ਹਾਂ ਸੱਦਾ ਦਿੱਤਾ ਕਿ ਮਨੁੱਖਤਾ ਦੀ ਸੇਵਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਾਰਜ ਕੀਤੇ ਜਾਣ।ਅੱਜ ਜਿਥੇ ਮਸਜਿਦਾਂ ਵਿੱਚ ਧੂਮ-ਧਾਮ ਨਾਲ ਈਦ ਮਨਾਈ ਗਈ ਉੱਥੇ ਚੋਗਿਰਦੇ ਤੇ ਵਾਤਾਵਰਣ ਦੀ ਸੰਭਾਲ ਲਈ ਵਣ ਮੰਡਲ ਵਿਸਥਾਰ ਦੇ ਸਹਿਯੋਗ ਨਾਲ ਮੁਸਲਿਮ ਭਾਈਚਾਰੇ ਵੱਲੋ ਫਲਦਾਰ ਬੂਟੇ, ਛਾਂਦਾਰ ਰੁੱਖ ਮਸਜਿਦਾਂ ਵਿੱਚ ਲਗਾਏ ਗਏ।ਇਸ ਮੋਕੇ ਵਣ ਮੰਡਲ ਵਿਸਥਾਰ ਵੱਲੋਂ ਜਸਵੀਰ ਸਿੰਘ, ਦਰੋਗਾ ਗੁਰਦੀਪ ਸਿੰਘ ਭੀਖੀ, ਡਾ. ਪਰਵੇਜ ਅਖਤਰ, ਸਰਵਰ ਕੁਰੈਸ਼ੀ, ਬਹਾਦਰ ਖਾਂ, ਸਿਕੰਦਰ ਖਾਂ, ਬੌਰੀਆਂ ਖਾਂ, ਅਲ਼ੀ ਖਾਂ, ਫੇਜਦੀਨ ਖਾਂ, ਨਵਾਬ ਖਾਂ, ਸਰਾਜ ਖਾਂ, ਫਿਰੋਜ ਖਾਂ, ਡਾ. ਸੁਲਤਾਨ ਸ਼ਾਹ, ਅਫਤਾਬ ਖਾਂ, ਰੋਸ਼ੀ ਖਾਂ, ਅਰਸ਼ਦ ਖਾਂ, ਮੌਲਾਨਾ ਅਬਦੁੱਲ ਸਲਾਮ, ਮੋਲਾਨਾ ਅਬਦੁੱਲ ਖਲਿਕ, ਸਰਦਾਰ ਅਲੀ, ਪਿਆਰਾ ਖਾਂ, ਸੱਤਪਾਲ ਖਾਂ ਜੱਸੜ, ਸਲੀਮ ਖਾਂ, ਬਾਰੂ ਖਾਂ, ਖੁਸ਼ੀ ਮੁਹੰਮਦ, ਜਗਸੀਰ ਖਾਂ ਖੀਵਾ, ਨਾਮੀ ਖਾਂ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।
 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply