Saturday, August 29, 2026

ਸਿਖਿਆ ਮੰਤਰੀ ਸੋਨੀ ਨੇ ਜਾਮਾ ਮਸਜਦ `ਚ ਮਨਾਇਆ ਈਦ ਉਲ ਫਿਤਰ ਦਾ ਤਿਉਹਾਰ

PPN1606201807ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਹਾਲ ਬਾਜ਼ਾਰ ਸਥਿਤ ਜਾਮਾ ਮਸਜਦ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਵਿੱਚ ਮਨਾਇਆ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ `ਚ ਮੁਸਲਮਾਨ ਭਾਈਚਾਰੇ ਨੇ ਨਮਾਜ ਅਦਾ ਕਰਕੇ ਖੁਸ਼ੀ ਮਨਾਈ।ਸਮਾਰੋਹ ਦੀ ਪ੍ਰਧਾਨਗੀ ਮੌਲਾਨਾ ਹਾਮਿਦ ਹਸਨ ਕਾਸਮੀ ਨੇ ਕੀਤੀ, ਜਦਕਿ ਸਿੱਖਿਆ ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।ਮੁਸਲਮਾਨ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਸੋਨੀ ਨੇ ਕਿਹਾ ਕਿ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਮੁਹੱਬਤ ਦਾ ਪ੍ਰਤੀਕ ਹੈ। ਈਦ ਦਾ ਮਤਲੱਬ ਹੀ ਖੁਸ਼ੀ ਹੈ, ਇਸ ਦਿਨ ਰਮਜਾਨ ਦੇ ਰੋਜ਼ੇ ਖਤਮ  ਹੁੰਦੇ ਹਨ।ਮੰਤਰੀ ਸੋਨੀ ਨੇ ਕਿਹਾ ਕਿ ਸਾਨੂੰ ਹਰ ਤਿਉਹਾਰ ਆਪਸ ਵਿੱਚ ਮਿਲ ਕੇ ਮਨਾਉਣੇੇ ਚਾਹੀਦੇ ਹਨ, ਜਿਸ ਨਾਲ ਆਪਸੀ ਪਿਆਰ ਅਤੇ ਮੇਲ-ਮਿਲਾਪ ਵਧਦਾ ਹੈ।ਮੌਲਾਨਾ ਹਾਮਿਦ ਹਸਨ ਕਾਸਮੀ ਵਲੋਂ ਮੰਤਰੀ ਸੋਨੀ ਨੂੰ ਧਾਰਮਿਕ ਰੁਮਾਲ ਦੇ ਕੇ ਸਨਮਾਨਿਤ ਵੀ ਕੀਤਾ।  ਇਸ ਮੌਕੇ ਉੱਤੇ ਅਬਦੁਲ ਨੂਰ, ਏ.ਸ.ਪੀ ਨਰਿੰਦਰ ਸਿੰਘ, ਸੁਨੀਲ ਕੁਮਾਰ ਕੋਂਟੀ, ਪਰਮਜੀਤ ਸਿੰਘ ਚੋਪੜਾ, ਅਬਦੁਲ ਨੂਰ, ਮੋਹਮਦ ਦਾਨਿਸ਼, ਹਾਫਿਜ ਰਈਸ ਅਹਿਮਦ, ਮੋਹਮਦ ਅਜ਼ਮਲ, ਅਬਦੁਲ ਰੇਹਮਾਨ, ਖੁਰਸ਼ੀਦ ਹੇਮਦ, ਹਯਾਤ ਅਲੀ ਆਦਿ ਮੌਜੂਦ ਸਨ।
 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply