Sunday, September 13, 2026

ਰਵਾਇਤੀ ਕੋਰਸਾਂ ਦੇ ਬਜਾਏ ਨੌਕਰੀ ਅਧਾਰਿਤ ਕੋਰਸਾਂ ਨੂੰ ਪਾਠਕ੍ਰਮ `ਚ ਕੀਤਾ ਜਾਵੇ ਸ਼ਾਮਲ- ਪ੍ਰੋ. ਕਮਲਜੀਤ ਸਿੰਘ

PPN1606201811ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਵਿਖੇ ਨਵੀ ਭਰਤੀ ਹੋਈ ਫੈਕਲਟੀ ਲਈ ਇੱਕ ਮਹੀਨੇ ਦਾ ਸਿਖਲਾਈ ਪ੍ਰੋਗਰਾਮ 13 ਜੂਨ 2018 ਨੂੰ ਸੰਪਨ ਹੋ ਗਿਆ।ਇਹ ਪ੍ਰੋਗਰਾਮ ਸਭ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਸਥਾਪਿਤ ਫੈਕਲਟੀ ਡਿਵੈਲਪਮੈਂਟ ਸੈਂਟਰ ਪੰਡਿਤ ਮਦਨ ਮੋਹਨ ਮਾਲਵਿਆ ਨੈਸ਼ਨਲ ਮਿਸ਼ਨ ਆੱਨ ਟੀਚਰ ਟ੍ਰੇਨਿੰਗ (ਪੀ.ਐਮ.ਐਮ.ਐਮ.ਐਨ.ਐਮ.ਟੀ.ਟੀ) ਦੇ ਤਹਿਤ ਕੀਤਾ ਗਿਆ ਸੀ।ਇਸ ਵਿੱਚ ਪੰਜਾਬ ਅਤੇ ਗੁਆਂਢੀ ਰਾਜਾਂ ਦੇ 30 ਨਵੇਂ ਭਰਤੀ ਹੋਏ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
    ਇਸ ਸਮਾਰੋਹ ਦੀ ਪ੍ਰਧਾਨਗੀ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਕਮਲਜੀਤ ਸਿੰਘ ਨੇ ਸਮਾਪਤੀ ਕੀਤੀ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਚ ਸਿੱਖਿਆ ਨੂੰ ਦਰਪੇਸ਼ ਚੁਨੌਤਿਆਂ ਬਾਰੇ ਜਾਣੂ ਕਰਵਾਇਆ ਅਤੇ ਦੇਸ਼ ਵਿੱਚ ਇਸ ਦੀ ਵਰਤਮਾਨ ਸਥਿਤੀ `ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਨੇ ਇਸ ਮੁੱਦੇ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਰਵਾਇਤੀ ਪਾਠਕ੍ਰਮ ਦੀ ਥਾਂ ਉਹ ਸਿਖਿਆ ਦੇਣੀ ਚਾਹੀਦੀ ਹੈ ਜੋ ਉਹਨਾਂ ਦੇ ਪੇਸ਼ੇਵਰਾਨਾ ਜੀਵਨ ਵਿਚ ਵੀ ਵਾੱਧਾ ਪਾਵੇ।ਪਿੱਛਲੇ ਕੁੱਝ ਦਹਾਕਿਆਂ ਤੋਂ ਦੇਸ਼ ਵਿੱਚ ਉੱਚ ਸਿਖਿਆ ਦੇ ਸੰਸਥਾਨਾਂ ਦੇ ਵਿਕਾਸ ਦੇ ਬਾਵਜੂਦ, ਅਸੀਂ ਵਿਸ਼ਵ ਪੱਧਰ `ਤੇ ਹਾਲੇ ਬਹੁਤ ਪਿੱਛੇ ਹਾਂ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਉਚ ਸਿਖਿਆ ਦੇ ਸੰਸਥਾਵਾਂ ਵਲੋਂ ਬੇਰੁਜ਼ਗਾਰ ਗਰੈਜੂਏਟਾਂ ਦੀ ਗਿਣਤੀ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ।ਉਨਾਂ੍ਹ ਅਧਿਆਪਕਾਂ ਨੂੰ ਕਿਹਾ ਕਿ ਉਹ ਇੱਕਜੁਟ ਹੋ ਕੇ ਸਿਖਿਆ ਰਾਹੀ ਸਮੁਚੇ ਦੇਸ਼ ਦੇ ਵਿਕਾਸ ਬਾਰੇ ਸੋਚਣ।
    ਸਿਖਿਆ ਅਤੇ ਕੋਆਰਡੀਨੇਟਰ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਤਸ, ਨੇ ਪ੍ਰੋਗਰਾਮ ਦੇ ਸਮੁੱਚੇ ਵਿਸ਼ਾ-ਵਸਤੂ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਉਮੀਦ ਕੀਤੀ ਕਿ ਫੈਕਲਟੀ ਮੈਂਬਰਾਂ ਨੂੰ ਇਸ ਪ੍ਰੌਗਰਾਮ ਦਾ ਬਹੁਤ ਲਾਭ ਹੋਵੇਗਾ। ਪ੍ਰੋਫ਼ੈਸਰ ਜਤਿੰਦਰ ਸਿੰਘ, ਡਾਇਰੈਕਟਰ ਨੇ ਇਸ ਉਦਮ ਨੂੰ ਸਫਲਤਾਪੂਰਵਕ ਪੂਰਾ ਹੋਣ ਤੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਪ੍ਰੋਗਰਾਮ ਦੌਰਾਨ ਪ੍ਰਾਪਤ ਸਿਖਿਆ ਨੂੰ ਆਪਣੇ ਕਲਾਸਰੂਮ ਸਿਖਲਾਈ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਡਿਪਟੀ ਡਾਇਰੈਕਟਰ ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply