ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ, ਜੋ ਸਰਹੱਦ ਤੋਂ ਦਿੱਸਦਾ ਹੈ, ਦੇ ਖੁੱਲੇ ਲਾਂਘੇ ਨੂੰ ਸਮਰਪਿਤ ਜਥੇਬੰਦੀ `ਸੰਗਤ ਲਾਂਘਾ ਕਰਤਾਰਪੁਰ` ਵਲੋਂ ਅੱਜ ਸੰਗਰਾਂਦ ਦਿਹਾੜੇ ਲਾਂਘੇ ਲਈ ਆਪਣੀ ਮਾਸਿਕ ਅਰਦਾਸ ਕੀਤੀ ਗਈ।ਧੁੰਦ ਕਾਰਨ ਕਰਤਾਰਪੁਰ ਦੇ ਦਰਸ਼ਨ ਤਾਂ ਨਾ ਹੋ ਸਕੇ, ਜਿਸ ਕਾਰਨ ਸੰਗਤਾਂ ਵਿਚ ਨਿਰਾਸ਼ਤਾ ਵੇਖੀ ਗਈ।ਜਥੇ ਦੇ ਮੁਖ ਸੇਵਾਦਾਰ ਬੀ.ਐਸ ਗੁਰਾਇਆ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਰੋਜ਼ ਰੋਜ਼ ਹੋ ਰਹੀ ਬੇਅਦਬੀ `ਤੇ ਸੰਗਤਾਂ ਵਿਚ ਰੋਹ ਪਾਇਆ ਗਿਆ ਹੈ।ਜਥੇਬੰਦੀ ਨੇ ਅਕਾਲੀ ਦਲ ਨੂੰ ਬੇਨਤੀ ਕੀਤੀ ਹੈ ਪੰਥਕ ਪਾਰਟੀ ਹੋਣ ਦੇ ਨਾਤੇ ਉਹ ਆਪਣੀ ਚੁੱਪੀ ਤੋੜੇ ਤੇ ਆਪਣਾ ਫਰਜ ਪਛਾਣੇ। ਅਰਦਾਸ ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।ਅਰਦਾਸ ਵਿਚ ਬੀ.ਐਸ ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਗੁਰਬਚਨ ਸਿੰਘ, ਬਲਰਾਜ ਸਿੰਘ ਬਿਜਲੀਵਾਲ, ਬਾਬਾ ਕੁਲਦੀਪ ਸਿੰਘ ਬੱਲ, ਸਰਬਜੀਤ ਸਿੰਘ ਕਲਸੀ, ਮਨੋਹਰ ਸਿੰਘ ਚੇਤਨਪੁਰਾ ਤੇ ਹੋਰ ਸੰਗਤਾਂ ਹਾਜਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media