ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਪੂਰੇ ਪੰਜਾਬ ਅੰਦਰ ਰਣਜੀਤ ਸਾਗਰ ਡੈਮ ਇਕ ਅਜਿਹਾ ਕੁਦਰਤੀ ਟੂਰਿਜਮ ਸਪਾਟ ਹੈ, ਜਿਸ ਨੂੰ ਵਿਕਸਿਤ ਕੀਤਾ
ਜਾਵੇ ਤਾਂ ਪੂਰੀ ਦੁਨੀਆ ਅੰਦਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਇਕ ਵੱਖਰੀ ਪਹਿਚਾਣ ਬਣਾ ਸਕਦਾ ਹੈ, ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਵਿਕਾਸ ਦੀ ਇਹ ਸਥਾਨ ਮੁੰਹ ਬੋਲਦੀ ਤਸਵੀਰ ਹੋਵੇਗੀ।ਇਹ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਮੰਤਰੀ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੇ ਜੋ ਅੱਜ ਜਿਲ੍ਹਾ ਪਠਾਨਕੋਟ ਵਿੱਚ ਸਥਿਤ ਰਣਜੀਤ ਸਾਗਰ ਡੈਮ ਵਿਖੇ ਟੂਰਿਜਮ ਨੂੰ ਵਿਕਸਿਤ ਕਰਨ ਦੇ ਲਈ ਮੋਕੇ ਦਾ ਜਾਇਜਾ ਲੈਣ ਲਈ ਪਹੁੰਚੇ ਹੋਏ ਸਨ। ਇਸ ਸਮੇਂ ਵਿਕਾਸ ਪ੍ਰਤਾਪ ਸਕੱਤਰ ਟੂਰਿਜਮ ਕਲਚਰ ਐਂਡ ਅਫੇਅਰ, ਸ਼ਿਵ ਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਟੂਰਿਜਮ, ਐਸ.ਪੀ ਸਿੰਘ ਢੀਂਡਸਾ ਪ੍ਰੋਜੈਕਟ ਕੋਆਰਡੀਨੇਟਰ ਅਤੇ ਮੈਨੇਜਰ ਫਾਇਨਾਸ, ਬਲਰਾਮ ਸਿੱਧੂ ਪੀ.ਐਸ.ਓ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਵਿਵੇਕਸੀਲ ਸੋਨੀ ਐਸ.ਐਸ.ਪੀ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਸੁਧੀਰ ਗੁਪਤਾ ਐਸ.ਈ ਰਣਜੀਤ ਸਾਗਰ ਡੈਮ ਸਾਹਪੁਰਕੰਡੀ, ਨਰੇਸ਼ ਮਹਾਜਨ ਜਿਲ੍ਹਾ ਟੂਰਿਜਮ ਨੋਡਲ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਅਤੇ ਹੋਰ ਅਧਿਕਾਰੀ ਅਤੇ ਪਠਾਨਕੋਟ ਕੌਂਸਲਰ ਵੀ ਹਾਜ਼ਰ ਸਨ।
ਇਸ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਸਾਹਪੁਰਕੰਡੀ ਵਿਖੇ ਸਥਿਤ ਰਾਵੀ ਸਦਨ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਪੰਜਾਬ ਪੁਲਿਸ ਦੀ ਟੂਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਕੀਤਾ ਗਿਆ।ਇਸ ਤੋਂ ਬਾਅਦ ਉਹ ਰਣਜੀਤ ਸਾਗਰ ਡੈਮ ਲਈ ਰਵਾਨਾ ਹੋਏ।ਰਣਜੀਤ ਸਾਗਰ ਡੈਮ ਵਿਖੇ ਪਹੁੰਚ ਕੇ ਸਭ ਤੋਂ ਪਹਿਲਾ ਉਨ੍ਹਾਂ ਸਹੀਦੀ ਸਮਾਰਕ ਤੇ ਸਹੀਦਾਂ ਨੂੰ ਸਰਧਾਂਜਲੀ ਦਿੱਤੀ।ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਉਨ੍ਹਾਂ ਤਿਆਰ ਕੀਤੇ ਪ੍ਰੋਜੈਕਟ ਰਿਪੋਰਟ ਅਤੇ ਮੋਕੇ ਦੀ ਸਥਿਤੀ ਦਾ ਜਾਇਜਾ ਲਿਆ।
ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਿਜਮ ਨੂੰ ਪੂਰੀ ਤਰਾਂ ਨਾਲ ਵਿਕਸਿਤ ਕਰਨ ਦੇ ਲਈ ਪੂਰੇ ਪੰਜਾਬ ਅੰਦਰ 32 ਅਜਿਹੇ ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਵਿਕਸਿਤ ਕੀਤੇ ਜਾਣ ਮਗਰੋਂ ਇਹ ਸਥਾਨ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਅੰਦਰ ਇਕ ਵੱਖਰੀ ਪਛਾਣ ਬਣਾਉਂਣਗੇ। ਉਨ੍ਹਾਂ ਕਿਹਾ ਕਿ ਕਰੀਬ 150 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲੇ ਹਨ ਅਤੇ 100-150 ਕਰੋੜ ਹੋਰ ਬਹੁਤ ਜਲਦੀ ਮਿਲ ਰਹੇ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦਾ ਰਣਜੀਤ ਸਾਗਰ ਡੈਮ ਜੋ ਕਿ ਕੁਦਰਤੀ ਟੂਰਿਜਮ ਸਥਾਨ ਹੈ ਅਤੇ ਇਥੇ ਵਿਭਾਗ ਦੀ ਕਰੀਬ 11 ਏਕੜ ਜਮੀਨ ਨੂੰ ਇਸ ਤਰ੍ਹਾ ਨਾਲ ਵਿਕਸਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੈਮ ਦੇ ਨਜਦੀਕ ਬਣੇ ਮੂਸਰਬਾ ਅਤੇ ਕੁਲਾਰਾ ਟਾਪੂਆਂ ਨੂੰ ਵੀ ਵਿਕਸਿਤ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਯੋਗ ਹੋਣਗੇ।ਉਨ੍ਹਾਂ ਕਿਹਾ ਕਿ ਇਹ ਵਿਕਾਸ ਨੂੰ ਮੇਰਾ ਜਾਂ ਤੇਰਾ ਨਾਮ ਨਾਲ ਨਹੀਂ ਸਗੋਂ ਸਾਡਾ ਕਹਿ ਕੇ ਪੂਰਾ ਕੀਤਾ ਜਾਵੇਗਾ।ਪੰਜਾਬ ਅੰਦਰ 32 ਸਥਾਨਾਂ ਦਾ ਵਿਕਾਸ ਜੋ ਕਿ ਟੂਰਿਜਮ ਵੱਲੋਂ ਆਉਂਣ ਵਾਲੀ ਪੀੜੀ ਲਈ ਇਕ ਬਹੁਤ ਵੱਡੀ ਸੋਗਾਤ ਹੋਵੇਗਾ।ਇਨ੍ਹਾਂ ਪੋਜੈਕਟਾਂ ਨੂੰ ਪੂਰੀ ਤਾਕਤ ਦੇ ਨਾਲ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਮਗਰੋਂ ਉਹ ਜਿਲ੍ਹਾਂ ਗੁਰਦਾਸਪੁਰ ਵਿੱਚ ਪੈਂਦੇ ਕਲਾਨੋਰ ਜਿੱਥੇ ਬਾਦਸਾਹ ਅਕਬਰ ਦਾ ਤਾਜਪੋਸ਼ੀ ਸਥਾਨ ਹੈ ਅਤੇ ਕਰੀਬ 400 ਸਾਲ ਪੁਰਾਣਾ ਸ਼ਿਵ ਮੰਦਿਰ ਹੈ ਨੂੰ ਵੀ ਵੇਖਣ ਜਾ ਰਹੇ ਹਨ, ਇਨ੍ਹਾਂ ਸਥਾਨਾਂ ਨੂੰ ਵੀ ਟੂਰਿਜਮ ਦੇ ਲਈ ਵਿਕਸਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਰਣਜੀਤ ਸਾਗਰ ਡੈਮ ਵਰਗੀ ਸੰਪਤੀ ਨੂੰ ਮਿੱਟੀ ਵਿੱਚ ਨਹੀਂ ਰੁਲਣ ਦਿੱਤਾ ਜਾਵੇਗਾ, ਇਹ ਹੀਰੇ ਦੀ ਤਰ੍ਹਾਂ ਕੁਦਰਤੀ ਸਥਾਨ ਆਪਣੀ ਪਹਿਚਾਣ ਆਪ ਬਣਾਏਗਾ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media