ਪਟਿਆਲਾ, 15 ਜੂਨ (ਪੰਜਾਬ ਪੋਸਟ ਬਿਊਰੋ) – ਸ਼ਾਹੀ ਸ਼ਹਿਰ ਪਟਿਆਲਾ ਵਿਖੇ ਅੱਜ ਇੱਕ ਹੋਟਲ ਵਿੱਚ ਪੰਜਾਬੀ ਫੀਚਰ ਫਿਲਮ ‘ਲਾਲਟੈਨ’ ਦਾ ਸ਼ੁੱਭ ਮਹੂਰਤ ਉਘੇ
ਰੰਗ ਕਰਮੀ ਸਤਿਆਜੀਤ ਅਤੇ ਫਿਲਮਕਾਰ ਇਕਬਾਲ ਗੱਜਣ ਵੱਲੋਂ ਕੀਤਾ ਗਿਆ।ਫਿਲਮ ਲਾਲਟੈਨ ਦੇ ਲੇਖਕ ਕਰਨਲ ਮੋਹਰ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਡੀ.ਓ.ਪੀ ਹਰਪ੍ਰੀਤ ਰਿਕੀ ਭਵਾਨੀਗੜ੍ਹ, ਨਿਰਮਾਤਾ ਗੁਰਵੰਤ ਉਪਲ ਹਨ।ਫਿਲਮ ਦਾ ਸੰਗੀਤ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਭਾਠੂਆਂ ਵਲੋਂ ਤਿਆਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਸੱਚੇ ਪਿਆਰ `ਤੇ ਆਧਾਰਤ ਹੈ ਅਤੇ ਨੌਜੁਆਨਾਂ ਨੂੰ ਸਹੀ ਦਿਸ਼ਾ ਦੇਣ ਵਾਲੀ ਹੈ।ਇਸ ਮੌਕੇ ਬਹੁਤ ਸਾਰੇ ਫਿਲਮੀ ਕਲਾਕਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media