ਧੂਰੀ, 21 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਯੋਗ ਸੰਸਥਾਨ ਅਤੇ ਮਾਨਵ ਕਲਿਆਣ ਯੋਗ ਟਰੱਸਟ ਵੱਲੋਂ ਸ਼ਾਂਤੀ ਨਿਕੇਤਨ ਪਾਰਕ ਧੂਰੀ ਵਿਖੇ ਤਿੰਨ
ਰੋਜਾ ਯੋਗ ਕੈਂਪ ਲਗਾਇਆ ਗਿਆ।ਕੈਂਪ ਦੇ ਅਖੀਰਲੇ ਦਿਨ ਰਾਜੇਸ਼ ਸਨੇਹੀ ਐਸ.ਐਚ.ਓ ਥਾਣਾ ਸਿਟੀ ਧੂਰੀ ਅਤੇ ਤਹਿਸੀਲਦਾਰ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ।ਮਾਨਵ ਕਲਿਆਣ ਯੋਗ ਟਰੱਸਟ ਦੇ ਸੰਚਾਲਕ ਬਾਬਾ ਜਗਤਾਰ ਸਿੰਘ, ਗੁਰਦਿਆਲ ਨਿਰਮਾਣ, ਮਦਨ ਲਾਲ ਆਦਿ ਵੱਲੋਂ ਯੋਗ ਪ੍ਰੇਮੀਆਂ ਨੂੰ ਯੋਗ ਆਸਨ ਅਤੇ ਪ੍ਰਣਾਯਾਮ ਦਾ ਅਭਿਆਸ ਕਰਵਾਇਆ ਗਿਆ।ਰਾਜੇਸ਼ ਸਨੇਹੀ ਅਤੇ ਗੁਰਜੀਤ ਸਿੰਘ ਨੇ ਆਪਣੇ ਸੰਬੋਧਨ `ਚ ਸੂਬਾ ਸਰਕਾਰ ਵੱਲੋਂ ਚਲਾਈ ਗਈ `ਤੰਦਰੁਸਤ ਮਿਸ਼ਨ ਪੰਜਾਬ` ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗਾ ਨਾਲ ਜਿਥੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਉਥੇ ਹੀ ਸ਼ਰੀਰ ਦੀਆਂ ਅਨੇਕਾਂ ਪੁਰਾਣੀਆਂ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।ਇਸ ਮੌਕੇ ਪਵਨ ਕੁਮਾਰ ਐਡਵੋਕੇਟ ਪ੍ਰਧਾਨ ਰਾਮ ਬਾਗ ਸੋਸਾਇਟੀ, ਗੋਪਾਲ ਦਾਸ, ਸਤੀਸ਼ ਕੁਮਾਰ, ਸੁਖਪਾਲ ਸਿੰਘ, ਸੁਸ਼ੀਲ ਕੁਮਾਰ, ਸੁਨੀਲ ਬਾਂਸਲ, ਅਸ਼ੋਕ ਕੁਮਾਰ, ਅੰਜੂ ਰਾਣੀ ਅਤੇ ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media