ਸਹੀ ਭਾਅ ਨਾ ਮਿਲਣ ਤੇ ਕਿਸਾਨ ਮਾਯੂਸ – ਬਾਂਸਲ
ਭੀਖੀ, 21 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਹਿੰਗਾਈ ਖਿਲਾਫ ਹਲਕਾ ਮਾਨਸਾ ਦੇ ਕਾਂਗਰਸੀ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ
ਅੱਜ ਅੱਠਵੇਂ ਦਿਨ ਭੀਖੀ ਵਿਖੇ ਜੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਅਗਵਾਈ ’ਚ ਮਹਿੰਗਾਈ ਘਟਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਬਾਂਸਲ ਨੇ ਆਖਿਆ ਕਿ ਮੋਦੀ ਰਾਜ ’ਚ ਦੇਸ਼ ਦਾ ਹਰ ਵਰਗ ਕੁਰਲਾ ਰਿਹਾ ਹੈ, ਜਦੋਂ ਕਿ ਮੋਦੀ ਆਖ ਰਹੇ ਹਨ ਕਿ ਦੇਸ਼ ਤਰੱਕੀ ਕਰ ਰਿਹਾ ਹੈ।ਉਨ੍ਹਾਂ ਆਖਿਆ ਕਿ ਜਿੰਨਾਂ ਸਮਾਂ ਦੇਸ਼ ਦੀ ਜਨਤਾ ਦੋ ਵਕਤ ਦੀ ਰੋਟੀ ਸੌਖ ਨਾਲ ਹਾਸਿਲ ਨਹੀਂ ਕਰਦੀ ਓਨਾਂ ਸਮਾਂ ਦੇਸ਼ ਦੀ ਤਰੱਕੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ।ਦੇਸ਼ ਦੇ ਅਨਾਜ਼ ਭੰਡਾਰ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਅੰਨਦਾਤਾ ਅੱਜ ਚਾਰ ਚੁਫੇਰਿਓਂ ਪਿਸ ਰਿਹਾ ਹੈ।ਕਾਂਗਰਸੀ ਆਗੂ ਨੇ ਆਖਿਆ ਕਿ ਜੇਕਰ ਕਿਸਾਨ ਦੀ ਆਰਥਿਕ ਦਸ਼ਾ ਠੀਕ ਹੋਵੇਗੀ ਤਾਂ ਉਹ ਖੇਤਾਂ ’ਚ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਫਸਲਾਂ ਦੀ ਪੈਦਾਵਰ ’ਚ ਵਾਧਾ ਕਰ ਸਕਦਾ ਹੈ ਪਰ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਮਾਯੂਸ ਹਨ।ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਕਰਜ਼ੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਨਾ ਕਰਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਕਰਜ਼ਾ ਮੁਆਫੀ ਸਕੀਮ ਤਹਿਤ ਪੜ੍ਹਾਅਵਾਰ ਹਰ ਕਿਸਾਨ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ।ਉਨ੍ਹਾਂ ਆਖਿਆ ਕਿ ਕਿਸਾਨਾਂ ਤੋਂ ਇਲਾਵਾ ਵਪਾਰੀ ਵਰਗ ਤੇ ਹੋਰ ਸਨਅਤਕਾਰਾਂ ਦੇ ਫਾਇਦੇ ਲਈ ਵੀ ਸਰਕਾਰ ਵੱਲੋਂ ਨਵੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ।
ਇਸ ਮੌਕੇ ਲੱਕੀ ਭੀਖੀ, ਵਿਨੋਦ ਕੁਮਾਰ, ਲਾਭ ਸਿੰਘ, ਕਿਲੂ ਐਮਸੀ, ਧੰਨਾ ਸਿੰਘ ਸਮਾਓਂ, ਹਿੰਮਤ ਸਿੰਘ ਸਰਪੰਚ ਅਤਲਾ ਖੁਰਦ, ਡਾ. ਪ੍ਰਗਟ ਸਿੰਘ ਖੀਵਾ ਕਲਾਂ, ਡਾ. ਮਨੀ ਖੀਵਾ ਕਲਾਂ, ਟੋਨੀ ਪ੍ਰਧਾਨ ਕੋਟੜਾ, ਨੀਟੂ ਕੋਟੜਾ, ਅਮਰ ਸਿੰਘ ਸਰਪੰਚ ਮੌਜੋ ਖੁਰਦ, ਅਮਰੀਕ ਸਿੰਘ ਸਰਪੰਚ,ਰਾਜਿੰਦਰ ਕੁਮਾਰ ਮੋਹਰ ਸਿੰਘ ਵਾਲਾ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਹੀਰੋ ਕਲਾਂ, ਦੀਦਾਰ ਖਾਰਾ ਜ਼ਿਲ੍ਹਾ ਸਪੋਰਟਸ ਸੈਲ ਪ੍ਰਧਾਨ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media