ਭੀਖੀ, 21 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਐਸ.ਪੀ ਡਾ. ਸਚਿਨ ਗੁਪਤਾ ਆਈ.ਪੀ.ਐਸ ਦੇ ਨਿਰਦੇਸ਼ਾਂ `ਤੇ ਜਿਲ੍ਹਾ ਸਾਂਝ
ਕੇਂਦਰ ਅਤੇ ਉਪ ਮੰਡਲ ਸਾਂਝ ਕੇਂਦਰ ਦੇ ਕਰਮਚਾਰੀਆਂ ਵੱਲੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਦੀ ਸਾਫ ਸਫਾਈ ਉਪਰੰਤ ਰੁੱਖ ਲਗ੍ਹਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਮੋਕੇ ਸਹਾਇਕ ਸਬ ਇੰਪੈਕਟਰ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੁਧਤਾ ਲਈ ਉਨ੍ਹਾਂ ਦਾ ਵਿਭਾਗ ਨੇ ਰੁੱਖ ਲਗਾ ਕੇ ਆਪਣੇ ਫਰਜ਼ ਅਦਾ ਕੀਤੇ ਹਨ ਅਤੇ ਉਹ ਅੱਗੇ ਤੋਂ ਵੀ ਇਹ ਕਾਰਜ਼ ਕਰਦੇ ਰਹਿਣਗੇ।ਇਸ ਮੋਕੇ ਹੋਲਦਾਰ ਸਤਨਾਮ ਸਿੰਘ ਨੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਅਤੇ ਪਾਣੀ ਦੀ ਸੰਭਾਲ ਸੰਬੰਧੀ ਆਪਣੇ ਵਿਚਾਰ ਰੱਖੇ।ਇਸ ਵਣ ਉਤਸ਼ਵ ਵਿੱਚ ਜਗਦੀਪ ਸਿੰਘ, ਅਮਨਦੀਪ ਸਿੰਘ, ਸੁਖਵੀਰ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਸੱਤਨਰਾਇਣ, ਰਾਮ ਸਿੰਘ, ਸੋਨੂੰ, ਗੁਰਮੀਤ ਕੌਰ ਅਤੇ ਜਤਿੰਦਰ ਕੌਰ ਨੇ ਭਾਗ ਲਿਆ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media