ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸਨ ਤੰਦਰੁਸਤ ਪੰਜਾਬ ਅਧੀਨ ਜਿਲਾ੍ਹ ਪਠਾਨਕੋਟ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਪਠਾਨਕੋਟ ਅਮਿਤ ਵਿਜ ਨੇ ਸਿਵਲ ਹਸਪਤਾਲ ਵਿਖੇ ਹੋਰ ਬੇਹਤਰ ਸਿਹਤ ਸਹੂਲਤਾਂ ਦੇਣ ਸੰਬਧੀ ਜੱਚਾ-ਬੱਚਾ ਵਾਰਡ ਲਈ ਬਣਾਈ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ।ਇਸ ਸਮੇਂ ਵਿਭੂਤੀ ਸਰਮਾ, ਅਜੈ ਮਹਾਜਨ, ਪੰਨਾ ਲਾਲ ਭਾਟੀਆ, ਰੋਹਿਤ ਕੋਹਲੀ, ਨੀਟੂ ਕੋਹਲੀ, ਗਨੇਸ ਕੁਮਾਰ, ਰੋਸਨ ਲਾਲ ਸੋਨੀ, ਵਿਕਾਸ ਬੰਟੀ, ਦੇਸ ਰਾਜ, ਗੋਰਵ ਵਡੈਹਰਾ, ਸੁਰਿੰਦਰ ਬਿੱਲਾ, ਹੈਪੀ, ਉਪਦੇਸ ਗੱਬਰ, ਰਾਕੇਸ ਬੱਬਲੀ, ਕਪਿਲ ਮਲਹੋਤਰਾ ਆਦਿ ਹਾਜ਼ਰ ਸਨ।
ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸੁਨੀਲ ਜਾਖੜ ਸੰਸਦ ਗੁਰਦਾਸਪੁਰ/ ਪਠਾਨਕੋਟ ਅਤੇ ਸਿਹਤ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਹਨ।ਉਨ੍ਹਾਂ ਪੰਜਾਬ ਸਰਕਾਰ ਦੇ ਮਿਸਨ ਤੰਦਰੁਸਤ ਪੰਜਾਬ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਜੋ ਇਮਾਰਤ ਬਣਨ ਜਾ ਰਹੀ ਹੈ ਇਸ ਨਾਲ ਜੱਚਾ ਅਤੇ ਬੱਚਾ ਦੋਨੋ ਤੰਦਰੁਸਤ ਰਹਿਣਗੇ ਤਾਂ ਮਿਸਨ ਤੰਦਰੁਸਤ ਪੰਜਾਬ ਜੋ ਸਰਕਾਰ ਨੇ ਚਲਾਇਆ ਹੈ ਉਸ ਨੂੰ ਵੀ ਪੂਰਾ ਕੀਤਾ ਜਾ ਸਕੇਗਾ। 
ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜੱਚਾ-ਬੱਚਾ ਵਾਰਡ ਦੀ ਉਸਾਰੀ ਸ਼ੁਰੂ ਹੋਣ ਤੇ ਪਠਾਨਕੋਟ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਅੰਦਰ ਪੂਰਾ ਕੀਤਾ ਜਾਵੇਗਾ। ਜੱਚਾ-ਬੱਚਾ ਵਾਰਡ ਪੂਰੀ ਤਰਾਂ ਆਧੁਨਿਕ ਮਸ਼ੀਨਾਂ ਅਤੇ ਵਧੀਆ ਸਹੂਲਤਾਂ ਨਾਲ ਲੈਸ ਹੋਵੇਗਾ।ਇਸ 30 ਬੈਡ, ਤਿੰਨ ਮਜਿੰਲਾ ਇਮਾਰਤ ਵਿੱਚ ਵੱਖ ਤੋਂ ਗਾਇਨੀ ਥੀਏਟਰ, ਲੈਬ ਟੈਸਟ ਵਿਭਾਗ ,ਐਕਸ-ਰੇ ਵਿਭਾਗ ਤੋਂ ਇਲਾਵਾ ਹੋਰ ਵਧੀਆ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media