ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਅਮਨ) – ਸਥਾਨਕ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਿਖੇ ਚੱਲ ਰਹੇ ਸਮਰ ਕੈਂਪ ਦੌਰਾਨ ਅੱਜ ਦੰਦਾਂ ਦਾ
ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡੈਂਟਲ ਸਰਜਨ ਡਾ. ਨੇਹਾ ਸ਼ਰਮਾ (ਪੀ.ਸੀ.ਐਮ.ਐਸ-1) ਨੇ ਬੱਚਿਆਂ ਦੇ ਦੰਦਾਂ ਦਾ ਚੈਕਅਪ ਕੀਤਾ।ਇਸ ਸਮੇਂ ਉਨਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਦੰਦਾਂ ਦੀ ਸੰਭਾਲ ਬਹੁਤ ਜਰੂਰੀ ਹੈ।ਇਸ ਲਈ ਦੰਦਾਂ ਦੀ ਕਿਸੇ ਵੀ ਸਮੱਸਿਆ ਨੂੰ ਅਣਗੋਲਿਆਂ ਨਾ ਕਰ ਕੇ ਇਲਾਜ ਲਈ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਨੀਮ ਹਕੀਮਾਂ ਤੋਂ ਬਚਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਹਰ ਰੋਜ ਸਵੇਰੇ ਉਠ ਕੇ ਬਰੱਸ਼ ਕਰਨ ਦੇ ਨਾਲ-ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੋਣ ਤੋਂ ਪਹਿਲਾਂ ਵੀ ਬਰੱਸ਼ ਕਰਨਾ ਬੇਹੱਦ ਜਰੂਰੀ ਹੈ।ਜੇਕਰ ਰਾਤ ਦੇ ਸਮੇਂ ਦੰਦ ਸਾਫ ਨਾ ਕੀਤੇ ਜਾਣ ਤਾਂ ਦੰਦਾਂ ਵਿਚ ਲੱਗੇ ਖਾਣੇ ਦੇ ਪਦਾਰਥ ਬੈਕਟੀਰੀਆ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਦੰਦਾਂ `ਚ ਕੀੜਾ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਜੰਕ ਫੂਡ, ਚਾਕਲੇਟ ਅਤੇ ਜਿਆਦਾ ਮਿਠਾਈਆਂ ਖਾਣ ਤੋਂ ਪ੍ਰਹੇਜ ਕਰਨ ਲਈ ਕਿਹਾ।ਡਾ. ਨੇਹਾ ਸ਼ਰਮਾ ਨੇ ਕਿਹਾ ਕਿ ਹਰ 6 ਮਹੀਨੇ ਬਾਅਦ ਦੰਦਾਂ ਦਾ ਚੈਕਅਪ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਇਸ ਮੌਕੇ ਐਮ.ਡੀ ਰੇਖਾ ਅਤੇ ਰਿਸ਼ਬ ਵਲੋਂ ਡਾ. ਨੇਹਾ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media