ਭੀਖੀ, 22 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸੀਨੀਅਰ ਪੁਲਿਸ ਕਪਤਾਨ ਮਾਨਸਾ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਸਚਿਤ
ਗੁਪਤਾ ਜਿਲ੍ਹਾ ਸਾਂਝ ਅਫਸਰ ਮਾਨਸਾ ਦੀ ਯੋਗ ਅਗਵਾਈ `ਚ ਅੱਜ ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤੇ ਥਾਣਾ ਸਾਂਝ ਕੇਂਦਰ ਭੀਖੀ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਥਾਣਾ ਭੀਖੀ ਵਿਖੇ ਛਾਂ ਦਾਰ ਫਲਦਾਰ ਬੂਟੇ ਲਗਵਾਏ ਗਏ।ਅੰਗਰੇਜ ਸਿੰਘ ਮੱਖ ਅਫਸਰ ਨੇ ਹਾਜਰੀਨ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਦੀ ਪ੍ਰੇਰਣਾ ਦਿੱਤੀ।ਥਾਣਾ ਸਾਂਝ ਕੇਂਦਰ ਭੀਖੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਮਰਾਟ ਵੀਰ ਨੇ ਵੀ ਵੱੱੱਧ ਤੋਂ ਵੱਧ ਪੌਦੇ ਲਾ ਕੇ ਵਧ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।ਇਸ ਮੋਕੇ ਥਾਣੇਦਾਰ ਸੰਦੀਪ ਸਿੰਘ ਸਹਾਇਕ ਥਾਣੇਦਾਰ ਕੇਵਲ ਸਿੰਘ, ਭਗਵੰਤ ਸਿੰਘ, ਸੁਖਪਾਲ ਸਿੰਘ, ਸੁਰੇਸ ਕਮਾਰ ਮੁੱਖ ਮੁਨਸ਼ੀ ਜਰਨੈਲ ਸਿੰਘ, ਹੌਲਦਾਰ ਮਨਜਿੰਦਰ ਸਿੰਘ, ਬਲਜਿੰਦਰ ਸਿੰਘ. ਸੁਖਪਾਲ ਸਿੰਘ, ਸ਼ਿੰਗਾਰਾ ਸਿੰਘ ਮਹਿਲਾ ਸਿਪਾਹੀ, ਕਿਰਨਜੀਤ ਕੋਰ, ਅਮਨਦੀਪ ਸਿੰਘ ਤੋ ਇਲਾਵਾ ਸਾਂਝ ਕਮੇਟੀ ਮੈਬਰ ਵਿਨੋਦ ਕੁਮਾਰ ਗਾਂਧੀ, ਗੁਰਮੇਲ ਸਿੰਘ, ਨਵਜੋਤ ਜਿੰਦਲ ਮੈਬਰ ਅਮਰਿੰਦਰ ਸਿੰਘ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media