ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਮੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ
ਦੀ ਅਗਵਾਈ ਹੇਠ ਖੇਤੀਬਾੜੀ ਅਫਸਰ ਰਨਜੋਤ ਸਿੰਘ, ਜਤਿੰਦਰ ਸਿੰਘ ਗਿੱਲ ਅਤੇ ਜਿਲਾ ਪੱਧਰੀ ਗਠਿਤ ਟੀਮ ਨੂੰ ਨਾਲ ਲੈ ਕੇ ਗੁਪਤ ਤਰੀਕੇ ਨਾਲ ਬਲਾਕ ਹਰਸ਼ਾ ਛੀਨਾ ਵਿਖੇ ਖਾਦਾਂ ਅਤੇ ਕੀੜੇਮਾਰ ਦਵਾਈਆ ਦੇ ਡੀਲਰਾਂ ਦੀ ਅਚਨਚੇਤੀ ਚੈਕਿੰਗ ਕੀਤੀ ਜਿਸ ਵਿੱਚ ਵੱਡੀ ਮਾਤਰਾ ਵਿੱਚ ਮਿਆਦ ਪੁੱੱਗਾ ਚੁੱਕੀਆ ਕੀੜੇਮਾਰ ਦਵਾਈਆ ਅਤੇ ਹੋਰ ਖੇਤੀ ਸਮੱਗਰੀ ਜਬਤ ਕੀਤੀ ਗਈ।ਟੀਮ ਵੱਲੋਂ ਇੰਨਸੈਕਟੀਸਾਈਡ ਐਕਟ ਅਧੀਨ ਕਾਰਵਾਈ ਕਰਦਿਆ ਸੈਪਲ ਡਰਾਅ ਕੀਤੇ ਗਏ ਅਤੇ ਸਬੰਧਤ ਡੀਲਰ ਖਿਲਾਫ ਕਾਨੂੰਨੀ ਕਾਰਵਾਈ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਦੇਰ ਰਾਤ ਤੱਕ ਇਹ ਕਾਰਵਾਈ ਜਾਰੀ ਸੀ ਅਤੇ ਰਿਪੋਰਟ ਮਿਲਣ ਤੱਕ 5 ਡੀਲਰ ਚੈਕ ਕੀਤੇ ਜਾ ਚੁੱਕੇ ਸਨ।
ਮੁੱਖ ਖੇਤੀਬਾੜੀ ਅਫਸਰ ਨੇ ਸਾਰੇ ਖਾਦ ਬੀਜ ਅਤੇ ਕੀੜੇਮਾਰ ਦਵਾਈਆਂ ਦੇ ਵਿਕਰੇਤਾਵਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਵਧੀਆ ਨਹੀ ਹੈ ਅਤੇ ਉਹਨਾਂ ਨੂੰ ਇਸ ਸਮੇਂ ਖੇਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਾਨੂੰ ਵਧੀਆਂ ਖਾਦਾ ਕੀੜੇਮਾਰ ਦਵਾਈਆ ਦੇ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕੋਈ ਵੀ ਡੀਲਰ ਅਗਰ ਕਿਸਾਨਾਂ ਨਾਲ ਧੋਖਾ ਕਰੇਗਾ ਤਾਂ ਇਹ ਬਰਦਾਸ਼ਤ ਨਹੀ ਕੀਤਾ ਜਾਵੇਗਾਂ। ਉਹਨਾਂ ਕਿਹਾ ਅਜਿਹੇ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਕਿਸਾਨਾਂ ਦੇ ਹਿੱਤ ਵਿੱਚ ਅਤੇ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਅਜਿਹੀਆ ਕਾਰਵਾਈਆ ਜਾਰੀ ਰਹਿਣਗੀਆਂ।
ਉਹਨਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹਨਾਂ ਨੂੰ ਵੀ ਕਿਤੇ ਅਜਿਹਾ ਸ਼ੱਕ ਪੈਦਾ ਹੁੰਦਾ ਹੈ ਤਾਂ ਤੁਰੰਤ ਮੇਰੇ ਧਿਆਨ ਵਿੱਚ ਲਿਆਦਾ ਜਾਵੇ ਤਾਂ ਜੋ ਸਬੰਧਤ ਡੀਲਰ ਖਿਲਾਫ ਕਾਰਵਾਈ ਕੀਤੀ ਜਾ ਸਕੇ।ਉਹਨਾਂ ਕਿਸਾਨਾਂ ਨੂੰ ਖੇਤੀ ਜਿਨਸ ਲੈਣ ਸਮੇਂ ਬਿੱਲ ਜਰੁਰ ਲੈਣ ਲਈ ਕਿਹਾ ਕਿਉਕਿ ਜਦ ਅਸੀ ਬਿੱਲ ਮੰਗਦੇ ਹਾਂ ਤਾਂ ਉਸ ਉਤਪਾਦ ਬਾਰੇ ਬਿੱਲ ਵਿੱਚ ਜਾਣਕਾਰੀ ਦੇਣੀ ਡੀਲਰ ਦੀ ਜਿੰਮੇਵਾਰੀ ਬਣ ਜਾਦੀ ਹੈ ਅਤੇ ਡੀਲਰ ਉਸ ਦੀ ਕੁਆਲਟੀ ਦਾ ਜਿੰਮੇਵਾਰ ਬਣ ਜਾਦਾ ਹੈ ਇਸ ਲਈ ਬਿੱਲ ਲੈਣਾ ਬਹੁਤ ਜਰੁਰੀ ਹੈ।
ਇਸ ਮੌਕੇ ਏ.ਡੀ.ਓ ਬਲਵਿੰਦਰ ਸਿੰਘ ਛੀਨਾ, ਬਲਜਿੰਦਰ ਸਿੰਘ ਭੁਲਰ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਤਿੰਦਰ ਸਿੰਘ ਭੱਟੀ ਅਤੇ ਹੋਰ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media