Thursday, June 19, 2025
Breaking News

5 ਦਿਨਾਂ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਬਾਬਾ ਫ਼ਰੀਦ ਕਾਲਜ ਵਿਖੇ 26 ਜੂਨ ਤੋਂ

ਇਸਰੋ ਦੇ ਵਿਗਿਆਨੀ ਪ੍ਰੋ. (ਡਾ.) ਵੀ. ਅਦੀਮੂਰਥੀ (ਪਦਮਸ੍ਰੀ) ਕਰਨਗੇ ਸ਼ਿਰਕਤ

ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ 5 ਰੋਜ਼ਾ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ 26 ਜੂਨ ਤੋਂ 30 ਜੂਨ, 2018 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਪਾਂਸਰ ਇਸ ਪੋ੍ਰਗਰਾਮ ਦਾ ਮੁੱਖ ਮੰਤਵ ਦੇਸ਼ ਦੇ ਨੋਜਵਾਨ ਵਿਦਿਆਰਥੀਆਂ ਵਿਚ ਮੁੱਢਲੇ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨਾ ਅਤੇ ਵਿਗਿਆਨ ਦੀ ਪੜਾਈ ਕਰ ਰਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਲਈ ਆਕਰਸ਼ਿਤ ਕਰਨਾ ਹੈ।ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਦੇਸ਼ ਦੀਆਂ ਪ੍ਰਸਿੱਧ ਸਖਸ਼ੀਅਤਾਂ ਵਿੱਚ ਪ੍ਰੋ. (ਡਾ.) ਵੀ. ਅਦੀਮੂਰਥੀ (ਪਦਮ ਸ੍ਰੀ), ਡੀਨ ਰਿਸਰਚ, ਇਸਰੋ ਅਤੇ ਦੀਪਰਵਾ ਲਾਕਰਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਸ਼ਿਰਕਤ ਕਰਨਗੇ। ਇਸ ਖਿੱਤੇ ਦੇ 25 ਵੱਖ-ਵੱਖ ਸਕੂਲਾਂ ਤੋਂ ਕੁੱਲ 200 ਵਿਦਿਆਰਥੀ ਇਸ ਕੈਂਪ ਦਾ ਲਾਭ ਉਠਾਉਣਗੇ। ਇਹ ਕੈਂਪ ਹੁਸ਼ਿਆਰ ਨੋਜਵਾਨ ਵਿਦਿਆਰਥੀਆਂ ਲਈ ਹੈ ਜਿਸ ਦਾ ਮੰਤਵ ਉਨਾਂ ਨੂੰ ਆਪਣੇ ਕਰੀਅਰ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਵਿਗਿਆਨ, ਖੋਜ ਅਤੇ ਨਵੇਂ ਵਿਚਾਰਾਂ ਦੇ ਢੰਗਾਂ ਬਾਰੇ ਜਾਣੂ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਪੰਜ ਰੋਜ਼ਾ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਸੰਸਥਾ ਵਿਖੇ ਹੀ ਰਹਿਣਗੇ।ਇਸ ਪੰਜ ਦਿਨਾਂ ਰਿਹਾਇਸ਼ੀ ਕੈਂਪ ਦੌਰਾਨ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉੱਚ ਕੋਟੀ ਦੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ ਜਿੰਨਾਂ ਵਿੱਚ ਭਾਬਾ ਅਟੋਮਿਕ ਰਿਸਰਚ ਸੈਂਟਰ, ਆਈ.ਆਈ. ਟੀਜ਼, ਐਨ.ਆਈ.ਟੀਜ਼ ਅਤੇ ਹੋਰ ਉੱਚ ਪੱਧਰ ਦੇ ਵਿੱਦਿਅਕ ਅਦਾਰਿਆਂ ਤੋਂ ਭਟਨਾਗਰ ਐਵਾਰਡੀ ਅਤੇ ਪਦਮ ਐਵਾਰਡੀ ਵਿਗਿਆਨੀ ਸ਼ਾਮਿਲ ਹਨ।ਕੈਂਪ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ ਅਤੇ ਰਹਿਣ ਸਹਿਣ  ਦੀ ਕੋਈ ਵੀ ਫੀਸ ਨਹੀ ਹੈ। ਇਸ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਰਹਿਣ ਸਹਿਣ, ਸਥਾਨਕ ਆਵਾਜਾਈ, ਅਧਿਐਨ ਸਮੱਗਰੀ, ਆਉਣ ਜਾਣ ਦੇ ਕੁੱਝ ਭੱਤੇ ਅਤੇ ਭੋਜਨ ਆਦਿ ਸਮੇਤ ਪੂਰੀ ਦੇਖ-ਰੇਖ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵਲੋਂ ਮੁਫ਼ਤ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਵਿਚਾਰ ਪ੍ਰਗਟ ਕਰਨ ਵਾਲੇ ਭਾਸ਼ਣਾਂ, ਮੁੱਖ ਵਗਿਆਨਕ ਉਪਰਕਣਾਂ ਅਤੇ ਮਸ਼ੀਨਰੀ ਬਾਰੇ ਵਰਕਸ਼ਾਪ, ਖੁੱਲੀ ਵਿਚਾਰ ਚਰਚਾ, ਸਮੂਹ ਸਰਗਰਮੀਆਂ, ਕਰੀਅਰ ਗਾਈਡੈਂਸ ਆਦਿ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਵਾਲੀਆਂ ਸਾਇੰਸ ਲੈਬਾਰਟਰੀਆਂ ਵਿੱਚ ਹੱਥੀਂ ਕੰਮ ਕਰਨ ਦਾ ਮੌਕਾ ਪ੍ਰਦਾਨ ਹੋਵੇਗਾ।
 

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply