Sunday, September 13, 2026

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਿਲ੍ਹਾ ਪੱਧਰੀ ਦਸਤ ਰੋਕੂ ਟ੍ਰੇਨਿੰਗ ਆਯੋਜਿਤ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉਜਵਲ ਹੋਵੇਗਾ ਜੇਕਰ ਉਹ ਤੰਦਰੁਸਤ ਹੋਣਗੇ।ਇਸ PPN2506201811ਟੀਚੇ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਉਪਰਾਲੇ ਤੰਦਰੁਸਤ ਪੰਜਾਬ ਤਹਿਤ ਡਾ: ਹਰਦੀਪ ਸਿੰਘ ਘਈ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਦਸਤ ਰੋਕੂ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਹਰਦੀਪ ਸਿੰਘ ਘਈ ਸਿਵਲ ਸਰਜਨ ਅੰਮ੍ਰਿਤਸਰ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੈੱਖ ਮੰਤਵ 5 ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਡਾ: ਘਈ ਨੇ ਦੱਸਿਆ ਕਿ ਸੰਸਾਰ ਵਿੱਚ ਹਰ ਸਾਲ 0 ਤੋਂ 5  ਸਾਲ ਤੱਕ ਦੇ ਬੱਚਿਆਂ ਦੀਆਂ 2 ਲੱਖ ਮੌਤਾਂ ਕੇਵਲ ਡਾਇਰੀਆ ਕਾਰਨ ਹੁੰਦੀਆਂ ਹਨ ਜਿੰਨਾਂ ਵਿੱਚ ਇਕ ਲੱਖ ਮੌਤਾ ਭਾਰਤ ਵਿੱਚ ਹੁੰਦੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ 5 ਸਾਲਾਂ ਤੋਂ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਘਰ ਘਰ ਵਿੱਚ ਜਿਥੇ 0 ਤੋਂ 5 ਸਾਲ ਤੱਕ ਦੇ ਬੱਚੇ ਹਨ ਉਨ੍ਹਾਂ ਨੂੰ ਆਸ਼ਾ ਵਰਕਰ ਵੱਲੋਂ ਓ:ਆਰ:ਐਸ ਦੇ ਪੈਕਟ ਮੁਫ਼ਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿੱਚ ਜਿੰਕ ਦੀਆਂ ਗੋਲੀਅਟਾਂ ਮੁਫਤ ਦਿੱਤੀਆਂ ਜਾਣਗੀਆਂ।
     ਡਾ: ਘਈ ਨੇ ਦੱਸਿਆ ਕਿ ਤੀਬਰ ਦਸਤ ਰੋਗ ਪੰਦਰਵਾੜਾ ਵੀ ਚਲਾਇਆ ਜਾ ਰਿਹਾ ਹੈ। ਇਸ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਓ.ਆਰ.ਐਸ, ਘਰੇਲੂ ਤਰਲ ਪਦਾਰਥਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।ਜਿਲਾ ਟੀਕਾਕਰਣ ਅਫਸਰ ਡਾ: ਰਮੇਸ਼ਪਾਲ ਸਿੰਘ ਅਤੇ ਡਾ: ਭਾਰਤੀ ਨੇ ਵਿਚਾਰ ਦਿੰਦਿਆਂ ਕਿਹਾ ਿਕ ਅੰਮ੍ਰਿਤਸਰ ਜਿਲੇ੍ਹ ਵਿੱਚ ਤਕਰੀਬਨ 26 ਲੱਖ ਆਬਾਦੀ ਵਿੱਚ ਪੈਂਦੇ ਸਾਰੇ ਹੀ ਸਰਕਾਰੀ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਹੱਥ ਧੋਣ ਦੀ ਵਿਧੀ ਉਤੇ ਜਾਣਕਾਰੀ ਦਿੱਤੀ ਜਾਵੇਗੀ।ਇਸ ਲਈ ਪੈਰਾ ਮੈਡੀਕਲ ਸਟਾਫ ਵੱਲੋਂ ਸਕੂਲਾਂ ਵਿੱਚ ਜਾ ਕੇ ਪੋਸਟਰ ਅਤੇ ਸਾਬਣ ਦੀ ਸਹਾਇਤਾ ਨਾਲ ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਤੇ ਵੀ ਦੱਸਿਆ ਜਾਵੇਗਾ ਕਿ ਇਲਾਜ ਨਾਲੋਂ ਪ੍ਰਹੇਜ ਬੇਹਤਰ ਤੇ ਅਮਲ ਕੀਤਾ ਜਾਵੇ।
     ਇਸ ਮੇੌਕੇ ਡਾ: ਵਿਨੋਦ ਕੁੰਡਲ, ਡਾ: ਸੰਜੈ ਕਪੂਰ, ਡਾ: ਵਰਿੰਦਰਪਾਲ ਕੌਰ, ਸ੍ਰੀਮਤੀ ਰਾਜ ਕੌਰ ਜਿਲ੍ਹਾ ਮਾਸ ਮੀਡੀਆ ਅਫਸਰ ਹਾਜਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply