Monday, June 22, 2026

ਉਦਯੋਗ ਅਤੇ ਵਣਜ ਮੰਤਰੀ ਪੰਜਾਬ ਅੱਜ ਅੰਮ੍ਰਿਤਸਰ ਵਿਖੇ ਉਦਯੋਗਪਤੀਆਂ ਨਾਲ ਕਰਨਗੇ ਗੱਲਬਾਤ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਟੇਕਣਗੇ ਮੱਥਾ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸੁੰਦਰ ਸ਼ਾਮ ਅਰੋੜਾ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਕੱਲ 26 ਜੂਨ ਨੂੰ ਆਪਣੇ ਪਲੇਠੇ ਅੰਮਿਤਸਰ Sunder Sham Aroraਦੌਰੇ ’ਤੇ ਆ ਰਹੇ ਹਨ। ਉਹ ਆਪਣੇ ਦੌਰੇ ਦੌਰਾਨ ਸਵੇਰੇ 10:30 ਵਜੇ ਸਰਕਟ ਹਾਊਸ ਵਿਖੇ ਮੰਤਰੀਆਂ, ਸੰਸਦ ਮੈਬਰਾਂ, ਵਿਧਾਇਕਾਂ, ਅਧਿਕਾਰੀਆਂ ਅਤੇ ਸਥਾਨਕ ਉਦਯੋਗਪਤੀਆਂ ਨਾਲ ਮੀਟਿੰਗ ਕਰਨਗੇ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿਤਸਰ ਨੇ ਦੱਸਿਆ ਕਿ ਉਦਯੋਗ ਮੰਤਰੀ ਕੱਲ ਸਵੇਰੇ ਸਾਢੇ 8 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ, ਉਪਰੰਤ ਸ੍ਰੀ ਦੁਰਗਿਆਣਾ ਮੰਦਰ ਵਿਖੇ ਦਰਸ਼ਨ ਕਰਨਗੇ। ਇਸ ਮਗਰੋਂ ਉਹ ਕਰੀਬ 10:30 ਵਜੇ ਸਰਕਟ ਹਾਊਸ ਵਿਖੇ ਮੰਤਰੀਆਂ, ਐਮ.ਪੀ, ਵਿਧਾਇਕਾਂ, ਅਧਿਕਾਰੀਆਂ ਨਾਲ ਅੰਮ੍ਰਿਤਸਰ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਕਰਨ ਮਗਰੋਂ 11:30 ਵਜੇ ਉਦਯੋਗਪਤੀਆਂ ਨਾਲ ਇੰਟਰਐਕਟਿਵ ਸੈਸ਼ਨ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਗਈ ਉਦਯੋਗਿਕ ਨੀਤੀ 2017 ਬਾਰੇ ਸੰਖੇਪ ਜਾਣਕਾਰੀ ਦੇਣਗੇ।ਸੰਘਾ ਨੇ ਦੱਸਿਆ ਕਿ ਉਹ ਇਸ ਮੀਟਿੰਗ ਦੌਰਾਨ ਅੰਮ੍ਰਿਤਸਰ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵੀ ਵਿਚਾਰਣਗੇ।
    ਸੰਘਾ ਨੇ ਦੱਸਿਆ ਕਿ ਅਰੋੜਾ ਵੱਲੋਂ ਨਵੇਂ ਬਿਜਨੈਸ ਫਸਟ ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਜੈਡ ਸਕੀਮ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਦੇ ਇਸ ਦੌਰੇ ਦੌਰਾਨ ਉਨ੍ਹਾਂ ਨਾਲ ਆਰ.ਕੇ ਵਰਮਾ ਪ੍ਰਮੁੱਖ ਸਕੱਤਰ ੳਦਯੋਗ ਅਤੇ ਵਣਜ, ਡੀ.ਪੀ ਐਸ ਖਰਬੰਦਾ ਡਾਇਰੈਕਟਰ ਉਦਯੋਗ ਅਤੇ ਵਣਜ, ਰਜਤ ਅਗਰਵਾਲ ਸੀ.ਈ.ਓ ਇਨਵੈਸਟ ਪੰਜਾਬ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਨਾਲ ਹੋਣਗੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply