ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਬੀ.ਐਡ ਅਧਿਆਪਕਾਂ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ
ਮਿਲਿਆ ।ਵਫਦ ਦੇ ਨੁਮਾਇੰਦਿਆਂ ਨੇ ਕਿਹਾ ਪਿਛਲੇ 10-12 ਸਾਲਾਂ ਤੋਂ ਸਕੂਲਾਂ ਵਿੱਚ ਸਿੱਖਿਆ ਕਾਰਜ ਕਰ ਰਹੇ ਅਧਿਆਪਕਾਂ `ਤੇ ਬ੍ਰਿਜ ਕੋਰਸ ਦੀ ਸ਼ਰਤ ਲਾਗੂ ਕੀਤੀ ਗਈ ਹੈ, ਨੂੰ ਹਟਾਇਆ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਡੀ.ਏ ਦੀ ਪੈਂਡਿਗ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਨਵਾਂ ਟੈਕਸ 200 ਰੁਪਏ ਪ੍ਰਤੀ ਮਹੀਨਾ ਲਗਾਉਣ ਦਾ ਫੈਸਲੇ ਨੂੰ ਹਟਾਇਆ ਜਾਵੇ।ਵਫਦ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਰੇ ਵਿਸ਼ਿਆਂ ਦੇ ਮਾਸਟਰ ਕੈਡਰ ਦੀ ਤਰੱਕੀ ਕੀਤੀ ਜਾਵੇ।2008 ਤੋਂ 2011 ਤੱਕ ਵਿਭਾਗ ਵਿੱਚ ਕੀਤੀ ਗਈ ਸਰਵਿਸ ਦਾ ਪੂਰਾ ਲਾਭ ਦਿੱਤਾ ਜਾਵੇ।ਪਿਛਲੇ ਕਈ ਸਾਲਾਂ ਤੋਂ ਸਿੱਧੀ ਭਰਤੀ 25% ਨੂੰ ਤੁਰੰਤ ਵਿਭਾਗ ਵਿੱਚ ਤਰੱਕੀ ਦੇ ਜ਼ਰੀਏ ਰਾਹੀਂ ਭਰੀ ਜਾਵੇ।ਹੈੇਡ ਮਾਸਟਰ ਅਤੇ ਪਿ੍ਰੰਸੀਪਲ ਦੀ ਸਿੱਧੀ ਭਰਤੀ ਕੀਤੀ ਜਾਵੇ। ਇਸਨੂੰ ਮਾਸਟਰਕੇਡਰ ਦਾ ਪ੍ਰਮੋਸ਼ਨ ਕੋਟਾ ਹਰਿਆਣਾ ਦੀ ਤਰਜ `ਤੇ ਦਿੱਤੇ ਜਾਣ ਦੇ ਨਾਲ ਨਾਲ ਅਧਿਆਪਕਾਂ ਦੀ 7 ਸਾਲ ਦੀ ਬਦਲੀ ਦਾ ਫੈਸਲਾ ਵਾਪਸ ਲਿਆ ਜਾਵੇ।ਹਰ ਪ੍ਰਾਇਮਰੀ ਸਕੂਲ ਵਿੱਚ ਹੈਡ ਟੀਚਰ ਨਰਸਰੀ ਟੀਚਰ ਅਤੇ ਹਰ ਵਿਸ਼ੇਵਾਰ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣ।ਉਨ੍ਹਾਂ ਕਿਹਾ ਕਿ ਪੜੋ ਪੰਜਾਬ ਪੜਾਓ ਪੰਜਾਬ ਦੀ ਬਜ਼ਾਏ ਐਨ.ਸੀ.ਈ.ਆਰ.ਟੀ ਦਾ ਸਿਲੇਬਸ ਤਰਕਸੰਗਤ ਬਣਾਇਆ ਜਾਵੇ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਸੇਵਕ ਅਤੇ ਬਿਜਲੀ ਦੇ ਬਿਲ ਭਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਇਸ ਮੌਕੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਅਧਿਆਪਕਾਂ ਦੀਆਂ ਮੰਗਾਂ `ਤੇ ਵਿਚਾਰ ਕਰਨਗੇ ਅਤੇ ਉਨਾਂ ਨੂੰ ਕਿਸੇ ਵੀ ਤਰਾਂ ਦੀ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media