ਬਠਿੰਡਾ, 26 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਰੈਵਵਿਊ ਪਟਵਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਲ੍ਹਾ ਹੈਡਕੁਆਟਰ ‘ਤੇ ਗੁਰਤੇਜ ਸਿੰਘ ਪੱਕਾ ਦੀ ਅਗਵਾਈ ‘ਚ ਰੋਸ ਧਰਨਾ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਨੇ ਕਿਹਾ ਕਿ ਜਿਲ੍ਹੇ ‘ਚ ਡੀ.ਆਰ.ਏ ਅਤੇ ਡੀ.ਆਰ.ਟੀ.ਏ ਦੀਆਂ ਖਾਲੀ ਪਈਆਂ ਪੋਸਟਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਕਾਨੂੰਗੋ ‘ਚੋਂ ਭਰੀਆਂ ਜਾਣੀਆਂ ਹਨ, ਉਨ੍ਹਾਂ ਲਈ ਜਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਬੇਵਜ੍ਹਾ ਟਾਲ ਮਟੋਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਮਾਲ ਮਹਿਕਮੇ ਦੇ ਕੰਮਾਂ ‘ਚ ਬਿਨ੍ਹਾਂ ਵਜ੍ਹਾ ਦਖਲਅੰਦਾਜ਼ੀ ਕਰ ਰਿਹਾ ਹੈ, ਜਦਕਿ ਸਰਕਾਰ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਸਮੂਹ ਸੀਨੀਅਰ ਪੁਲਿਸ ਕਪਤਾਨ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਪੰਜਾਬ ਨੂੰ ਸੰਬੋਧਿਤ ਹਨ ਕਿ ਬਿਨ੍ਹਾਂ ਕੁਲੈਕਟਰ ਜਾਂ ਸਮਰਥ ਅਧਿਕਾਰੀ ਦੀ ਪੜਤਾਲ ਜਾਂ ਨਿਜ਼ੀ ਰਾਏ ਲਏ ਬਿਨ੍ਹਾਂ ਕਿਸੇ ਵੀ ਪਟਵਾਰੀ ‘ਤੇ ਪਰਚਾ ਦਰਜ਼ ਨਹੀਂ ਕੀਤਾ ਜਾ ਸਕਦਾ, ਪਰ ਪੁਲਿਸ ਅਜਿਹਾ ਕਰਨ ਤੋਂ ਨਹੀਂ ਰੁਕ ਰਹੀ ਅਤੇ ਨਾ ਹੀ ਡਿਪਟੀ ਕਮਿਸ਼ਨਰ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਪਟਵਾਰ ਖਾਨਿਆਂ ‘ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਲੈਟਰੀਨ ਬਾਥਰੂਮਾਂ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਅਤੇ ਜੋ ਹਨ ਉਨ੍ਹਾਂ ਦੀ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਅਜਿਹੇ ਬਦਬੂ ਭਰੇ ਮਹੌਲ ਦੌਰਾਨ ਕਮਰਿਆਂ ‘ਚ ਬੈਠਣਾ ਮੁਸ਼ਕਲ ਹੋ ਜਾਂਦਾ ਹੈ, ਬਾਹਰਲੇ ਜਿਲ੍ਹਿਆਂ ਤੋਂ ਬਦਲ ਕੇ ਆਏ ਪਟਵਾਰੀਆਂ ਪ੍ਰਸਨਲ ਫਾਈਲਾਂ ਭੇਜੀਆਂ ਜਾਣ, ਜੋ ਪਟਵਾਰੀ ਸੀਨੀਅਰ ਸਕੇਲ ‘ਚੋਂ ਚਲੇ ਗਏ ਹਨ। ਉਨ੍ਹਾਂ ਦੇ ਬਕਾਏ ਦਾ ਵੀ ਪ੍ਰਬੰਧ ਕੀਤਾ ਜਾਵੇ, ਡੀ ਏ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਗਈਆਂ ਵੀ ਤੁਰੰਤ ਜਾਰੀ ਕੀਤੀਆਂ ਜਾਣ, ਸਰਕਾਰੀ ਮੁਲਾਜ਼ਮਾਂ ‘ਤੇ ਲਾਇਆ 200 ਪ੍ਰਤੀ ਮਹੀਨਾ ਜੱਜੀਆ ਟੈਕਸ ਤੁਰੰਤ ਮੁਆਫ ਕੀਤਾ ਜਾਵੇ, ਬੈਠਣ ਲਈ ਕੁਰਸੀਆਂ ਅਤੇ ਫਾਈਲਾਂ ਰੱਖਣ ਲਈ ਅਲਮਾਰੀਆਂ ਦਿੱਤੀਆਂ ਜਾਣ ਅਤੇ ਜਿਲ੍ਹੇ ‘ਚ ਜੋ ਕਾਨੂੰਗੋ ਦੀਆਂ 5 ਪੋਸਟਾਂ ਖਾਲੀ ਪਈਆਂ ਹਨ, ਪਟਵਾਰੀਆਂ ਨੂੰ ਤਰੱਕੀ ਦੇ ਕੇ ਉਨ੍ਹਾਂ ਪੋਸਟਾਂ ਨੂੰ ਭਰਿਆ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ 2 ਜੁਲਾਈ ਤੋਂ ਲਗਾਤਾਰ ਹੈੱਡਕੁਆਟਰਾਂ ‘ਤੇ ਧਰਨੇ ਦੇਣਗੇ।ਇਸ ਮੌਕੇ ਬਲੌਰ ਸਿੰਘ ਸਿੱਧੂ, ਬਲਵਿੰਦਰ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media