Friday, April 10, 2026

‘ਤੰਦਰੁਸਤ ਪੰਜਾਬ’ ਮਿਸਨ ਤਹਿਤ ਨਸ਼ਾ ਰੋਕੂ ਜਾਗਰੂਕਤਾ ਸੈਮੀਨਾਰ ਕਰਵਾਇਆ

PPN2706201803ਬਠਿੰਡਾ, 26 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪਿੰਡ ਬੀਬੀ ਵਾਲਾ ਵਿਖੇ ਡਿਪਟੀ ਕਮਿਸ਼ਟਰ ਬਠਿੰਡਾ ਦੇ ਦਿਸ਼ਾ ਨਿਜਰਦੇਸਾਂ ਅਨੁਸਾਰ ਤੰਦਰੁਸਤ ਪੰਜਾਬ ਮਿਸਨ ਤਹਿਤ ਨਸ਼ਾ ਰੋਕੂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਬਲਾਕ ਵਿਕਾਸ ਅਫਸਰ ਮੱਖਣ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।ਇਸ ਪ੍ਰੋਗਰਾਮ ‘ਚ ਸਮੂਹ ਪੰਚਾਇਤ, ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਅਤੇ ਪਿੰਡ ਵਾਸੀਆਂ ਨੇ ਹਾਜ਼ਰੀ ਲਵਾਈ।ਮਾਸਟਰ ਜਸਪਾਲ ਸਿੰਘ ਵੱਲੋਂ ਸਮੂਹ ਨਿਵਾਸੀਆਂ ਨੂੰ ਸੁਚੱਜੇ ਸਮਾਜ ਦੀ ਸਿਰਜਣਾ ਲਈ ਸਹੰੁ ਚੁਕਾਈ ਗਈ।ਨੌਜਵਾਨ ਪੀੜੀ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਦਿਆਂ ਬਲਾਕ ਵਿਕਾਸ ਅਫਸਰ ਮੱਖਣ ਸਿੰਘ ਨੇੇ ਕਿਹਾ ਕਿ ਨਸ਼ਾ ਅਜਿਹਾ ਕੋਹੜਨੁਮਾ ਬਿਮਾਰੀ ਹੈ ਜੋ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾ ਰਿਹਾ ਹੈ।ਇਸ ਨਸ਼ੇ ਕਾਰਨ ਪਤਾ ਨਹੀਂ ਕਿੰਨੇ ਘਰ ਉਜੜ ਗਏ ਹਨ ਅਤੇ ਕਿੰਨੇ ਉਜੜਨ ਕਿਨਾਰੇ ਹਨ।ਉਨ੍ਹਾਂ ਕਿਹਾ ਕਿ ਨਸ਼ੇ ਤਿਆਗ ਕੇ ਸਿਰਜਾਤਮਿਕ ਇਨਸਾਨ ਬਣੋ ਅਤੇ ਆਪਣੀਆਂ ਕੀਮਤ ਜਿੰਦਗੀਆਂ ਦੀ ਸੰਭਾਲ ਕਰੋ।
ਇਸ ਉਪੰਰਤ ਪਿੰਡ ‘ਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਪਿੰਡ ਨੌਜਵਾਨਾਂ ਦੇ ਦੋਸਤਾਨਾ ਕਬੱਡੀ ਮੈਚ ਵੀ ਕਰਵਾਏ ਗਏ।ਇਸ ਮੌਕੇ ਸਰਪੰਚ ਹਰਦੇਵ ਸਿੰਘ, ਸੁਖਪਾਲ ਸਿੰਘ ਪੰਚ, ਸੁਖਦੀਪ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਕਲੱਬ ਮੈਂਬਰ ਸਨਦੀਪ ਸਿੰਘ, ਗਗਨਦੀਪ ਸਿੰਘ, ਹਰਮੇਲ ਸਿੰਘ, ਪ੍ਰੀਤਤਇੰਦਰ ਸਿੰਘ, ਇੰਦਰਪਾਲ ਸਿੰਘ, ਪਰਮਿੰਦਰ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply