Friday, April 10, 2026

ਪੁਲੀਸ ਸਾਂਝ ਕੇਂਦਰ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਦਾ ਆਯੋਜਨ

PPN2706201809ਭੀਖੀ, 26 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੁਲੀਸ ਸਾਂਝ ਕੇਂਦਰ ਧੂਰੀ ਵਲੋਂ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਦਿਵਸ ਸਥਾਨਕ ਟਰੱਕ ਯੂਨੀਅਨ ਵਿਖੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਸਿਟੀ ਥਾਣਾ ਧੂਰੀ ਦੇ ਮੁਖੀ ਇੰਸਪੈਕਟਰ ਰਾਜੇਸ਼ ਸਨੇਹੀ ਟਰੈਫਿਕ ਇੰਨਚਾਰਜ ਪਵਨ ਕੁਮਾਰ ਸ਼ਰਮਾ, ਏ.ਐਸ.ਆਈ ਬਲਵਿੰਦਰ ਸਿੰਘ ਤੋਂ ਇਲਾਵਾ ਸਾਂਝ ਕੇਂਦਰ ਵੱਲੋ਼ ਪਿਆਰਾ ਸਿੰਘ,ਬੇਅੰਤ ਦਾਸ ਤੇ ਸਦਰ ਵੱਲੋਂ ਸੁਰਿੰਦਰ ਸਿੰਘ ਸ਼ਾਮਿਲ ਹੋਏ।ਸਾਂਝ ਕੇਂਦਰ ਦੇ ਸਕੱਤਰ ਮਨਜੀਤ ਸਿੰਘ ਬਖਸ਼ੀ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਮਨੁੱਖ ਨੁੰ ਸਾਦਾ ਤੇ ਸਵੱਸਥ ਖਾਣਾ ਖਾਣ ਦੀ ਸਿੱਖਿਆ ਦਿੰਦੇ ਹੌਏ ਕਿਹਾ ਕਿ ਸਾਨੂੰ ਅਜਿਹੀ ਕਿਸੇ ਵੀ ਚੀਜ ਨੂੰ ਸੇਵਨ ਨਹੀ ਕਰਨਾ ਚਾਂਹੀਦਾ ਜਿਸ ਨਾਲ ਸਾਡੇ ਤਨ ਅਤੇ ਮਨ ਤੇ ਮਾੜਾ ਅਸਰ ਹੋਵੇ।ਅਜਿਹੀਆਂ ਵਸਤੁਆਂ ਜਿੰਨਾ ਨਾਲ ਸ਼ਰੀਰ ਰੋਗੀ ਹੁੰਦਾ ਹੈ ਅਤੇ ਆਤਮਾ ਵਿਕਾਰ ਨਾਲ ਭਰ ਜਾਂਦੀ ਹੈ।ਸਾਨੂੰ ਉਨਾਂ ਦਾ ਤਿਆਗ ਕਰਨਾ ਚਾਹੀਦਾ ਹੈ, ਜਦੋਂ ਕਿ ਸਭ ਧਰਮਾ ਦਾ ਇਹ ਫਰਮਾਨ ਹੈ ਛੱਡੋ ਨਸ਼ੇ ਬਣੋ ਚੰਗੇ ਇਨਸਾਨ।
ਰਾਜੇਸ਼ ਸਨੇਹੀ ਮੁੱਖੀ ਸਿਟੀ ਪੁਲਿਸ ਥਾਣਾ ਧੂਰੀ ਨੇ ਕਿਹਾ ਕਿ ਨਸ਼ੇ ਜਿਥੇ ਸਾਡੀ ਸਿਹਤ ਦੇ ਵੈਰੀ ਹਨ ਇੰਨਾਂ ਨਾਲ ਧਨ ਦੀ ਬਰਬਾਦੀ ਅਤੇ ਮਨੁੱਖ ਦੀ ਇੱਜਤ ਅਤੇ ਮਾਨ ਵੀ ਖੇਰੂ ਖੇਰੂ ਹੋ ਜਾਂਦਾ ਹੈ, ਉਥੇ ਇੰਨਾ ਦੇ ਸੇਵਨ ਕਰਨ ਨਾਲ ਅਪਰਾਧਾਂ ਵਿੱਚ ਭਾਰੀ ਵਾਧਾ ਹੁੰਦਾ ਹੈ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਜਨ-ਚੇਤਨਾ ਪੈਦਾ ਕਰਨ ਦੀ ਇੱਕ ਜ਼ੋਰਦਾਰ ਲਹਿਰ ਚਲਾਈਏ ਤੇ ਗਲੀ ਗਲੀ ਵਿੱਚ ਦਈਏ ਹੋਕਾ ਨਸ਼ਾ ਕਰਦੇ ਨਾਸ ਵੇ ਲੋਕਾ।ਆਊ ਅੱਜ ਪ੍ਰਣ ਕਰੀਏ ਕਿ ਪੂਰੀ ਜਿੰਦਗੀ ਨਸ਼ਾ ਨਹੀ ਕਰਾਂਗੇ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਵਾਗੇ।ਇਸ ਮੋਕੇ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਦੇ ਪ੍ਰਧਾਨ ਮਾਸਅਰ ਤਰਸੇਮ ਮਿੱਤਲ, ਸ਼ਿਵ ਭੋਲਾ ਸੰਮਤੀ ਰਣੀਕੇ ਧੂਰੀ ਦੇ ਚੇਅਰਮੈਨ ਜਨਕ ਰਾਜ ਮੀਮਸਾ, ਪ੍ਰਧਾਨ ਰਾਜਿੰਦਰ ਸ਼ਰਮਾ, ਸਾਬਕਾ ਐਮ.ਸੀ ਗੁਰਚਰਨ ਸਿੰਘ ਨੇ ਅੱਜ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਆਪਣੇ ਆਪਣੇ ਖੇਤਰ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਪ੍ਰਣ ਲਿਆ।ਟਰੈਫਿਕ ਇੰਨਚਾਰਜ ਧੂਰੀ ਪਵਨ ਕੁਮਾਰ ਸ਼ਰਮਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply