Friday, April 10, 2026

ਬਿਜਲੀ ਮੁਰੰਮਤ ਲਈ ਕੱਟ ਹੁਣ ਸੋਮਵਾਰ ਦੀ ਥਾਂ ਐਤਵਾਰ ਨੂੰ ਲੱਗੇੇਗਾ – ਮੰਤਰੀ ਸੋਨੀ

PPN2706201811ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਰੋਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਪੰਜਾਬ ਵਿਚ ਸਨਅਤ ਦਾ ਵਿਕਾਸ ਜਰੂਰੀ ਹੈ।ਸਨਅਤਕਾਰਾਂ ਦੀ ਮੰਗ ’ਤੇ ਉਨਾਂ ਬਿਜਲੀ ਦੀ ਮੁਰੰਮਤ ਲਈ ਸੋਮਵਾਰ ਨੂੰ ਲੱਗਣ ਵਾਲੇ ਹਫਤਾਵਾਰੀ ਕੱਟ ਨੂੰ ਐਤਵਾਰ ਕਰਨ ਦਾ ਐਲਾਨ ਵੀ ਕੀਤਾ।ਉਨਾਂ ਦੱਸਿਆ ਕਿ ਪੱਟੀ-ਮਖੂ ਰੇਲਵੇ ਲਾਈਨ ਲਈ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 40 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਉਨਾਂ ਵਪਾਰੀਆਂ ਤੇ ਸਨਅਤਕਾਰਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਲੋੜ ਵੇਲੇ ਉਹ ਉਨਾਂ ਨਾਲ ਸੰਪਰਕ ਕਰਨ, ਉਹ ਹਰ ਵੇਲੇ ਮਦਦ ਲਈ ਹਾਜ਼ਰ ਹਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply