ਦਿੱਲੀ, 27 ਜੂਨ (ਪੰਜਾਬ ਪੋਸਟ ਬਿਊਰੋ) – ਮੰਤਰੀ ਮੰਡਲ ਨੇ ਭੋਪਾਲ ਮੈਮੋਰੀਅਲ ਹਸਪਤਾਲ ਅਤੇ ਖੋਜ ਸੈਂਟਰ, ਭੋਪਾਲ ਵਿੱਚ ਕੰਮ ਕਰ ਰਹੇਜਨਰਲ ਡਿਊਟੀ ਮੈਡੀਕਲ ਅਫ਼ਸਰਾਂ, ਮਾਹਿਰ ਗਰੇਡ ਡਾਕਟਰਾਂ ਅਤੇ ਟੀਚਿੰਗ ਮੈਡੀਕਲ ਫੈਕਲਟੀ ਦੀ ਸੇਵਾ ਮੁਕਤੀ ਦੀ ਉਮਰ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੇ ਪ੍ਰਸਤਾਵ ’ਤੇ ਭੋਪਾਲ ਮੈਮੋਰੀਅਲ ਹਸਪਤਾਲ ਅਤੇ ਖੋਜ ਸੈਂਟਰ, ਭੋਪਾਲ ਵਿੱਚ ਕੰਮਕਰ ਰਹੇ ਜਨਰਲ ਡਿਊਟੀ ਮੈਡੀਕਲ ਅਫ਼ਸਰਾਂ, ਮਾਹਿਰ ਗਰੇਡ ਡਾਕਟਰਾਂ ਅਤੇ ਟੀਚਿੰਗ ਮੈਡੀਕਲ ਫੈਕਲਟੀ ਦੀ ਸੇਵਾਮੁਕਤੀ ਦੀ ਉਮਰ ਵਿੱਚ ਕੇਂਦਰੀ ਸਿਹਤ ਸੇਵਾਵਾਂ ਅਤੇ ਕੇਂਦਰ ਸਰਕਾਰ ਅਧੀਨ ਹਸਪਤਾਲਾਂ/ਸੰਸਥਾਨਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਅਨੁਸਾਰ ਸੇਵਾ ਮੁਕਤੀ ਦੀ ਉਮਰ ਵਿੱਚ ਵਾਧਾ ਕਰਕੇ ਇਸ ਨੂੰ 65 ਸਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜਨਵਰੀ, 2018 ਵਿੱਚ ਨੋਟੀਫਿਕੇਸ਼ਨ ਰਾਹੀਂ ਕੇਂਦਰੀ ਸਿਹਤ ਸੇਵਾਵਾਂ ਦੇ ਜਨਰਲ ਡਿਊਟੀ ਮੈਡੀਕਲ ਅਫ਼ਸਰਾਂ ਅਤੇ ਮਾਹਿਰਾਂ ਸਮੇਤ ਟੀਚਿੰਗ, ਨਾਨ ਟੀਚਿੰਗ ਅਤੇ ਜਨਤਕ ਸਿਹਤ ਉਪ ਕੈਡਰ ਦੀ ਸੇਵਾ ਮੁਕਤੀ ਦੀ ਉਮਰ ਵਧਾ ਕੇ 65 ਸਾਲ ਕੀਤੀ ਗਈ ਸੀ।
ਸਰਕਾਰ ਦੇ ਫ਼ੈਸਲੇ ਨਾਲ ਬੀ.ਐਮ.ਐਚ.ਆਰ.ਸੀ ਵਿੱਚ ਫੈਕਲਟੀ ਅਤੇ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ ਅਤੇ ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਰੀਜ਼ਾਂ ਦੀ ਦੇਖਭਾਲ ਦੀ ਸਹੂਲਤ ਵਿੱਚ ਸੁਧਾਰ ਹੋਵੇਗਾ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media