Tuesday, November 24, 2026

ਪ੍ਰਧਾਨ ਮੰਤਰੀ 28 ਜੂਨ, 2018 ਨੂੰ ਸੰਤ ਕਬੀਰ ਨਗਰ ਦਾ ਦੌਰਾ ਕਰਨਗੇ

modi-pmਦਿੱਲੀ, 27 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 28 ਜੂਨ, 2018 ਨੂੰ ਉਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਮਗਹਰ ਦਾ ਦੌਰਾ ਕਰਨਗੇ।ਮਹਾਨ ਸੰਤ ਅਤੇ ਕਵੀ, ਕਬੀਰ ਦੀ 500 ਵੀਂ ਜਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਸੰਤ ਕਬੀਰ ਸਮਾਧੀ `ਤੇ ਪੁਸ਼ਪਾਂਜਲੀਆਂ ਅਰਪਿਤ ਕਰਨਗੇ।ਉਹ ਸੰਤ ਕਬੀਰ ਦੀ ਮਜ਼ਾਰ `ਤੇ ਚਾਦਰ ਵੀ ਚੜ੍ਹਾਉਣਗੇ।
ਪ੍ਰਧਾਨ ਮੰਤਰੀ ਸੰਤ ਕਬੀਰ ਗੁਫਾ ਦਾ ਦੌਰਾ ਕਰਨਗੇ।ਉਹ ਮਹਾਨ ਸੰਤ ਦੀਆਂ ਸਿਖਿਆਵਾਂ ਅਤੇ ਵਿਚਾਰਾਂ ਨੂੰ ਉਜਾਗਰ ਕਰਨ ਵਾਲੀ ਕਬੀਰ ਅਕਾਦਮੀ ਦਾ ਤਖ਼ਤੀ ਤੋਂ ਪਰਦਾ ਹਟਾਕੇ ਦਾ ਨੀਂਹ ਪੱਥਰ ਰੱਖਣਗੇ।ਬਾਅਦ ਵਿੱਚ, ਮਗਹਰ `ਚ ਜਨਤਕ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਰੀਕ ਹੋਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply