ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਜਿਲ੍ਹਾ ਭਲਾਈ ਵਿਭਾਗ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਫਤਰ ਵਿਖੇ ਅੱਤਿਆਚਾਰ ਰੋਕਥਾਮ ਐਕਟ 1989 ਅਧੀਨ ਅਨੁਸੂਚਿਤ ਜਾਤੀ ਅਤੇ ਪੀੜਿਤ ਪਰਿਵਾਰ ਨੂੰ ਮੁਆਵਜਾ ਬਣਦੀ ਰਾਸ਼ੀ ਦੀ 22500/- ਰੁਪਏ ਦੀ ਕਿਸ਼ਤ ਦਾ ਚੈਂਕ ਭੇਂਟ ਕੀਤਾ ਗਿਆ।ਸੁਖਵਿੰਦਰ ਸਿੰਘ ਘੁੰਮਣ ਜਿਲ੍ਹਾ ਭਲਾਈ ਅਫਸਰ ਪਠਾਨਕੋਟ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਿ ਦਾਸ ਵਲੋਂ ਪੁਲਿਸ ਥਾਣਾ ਕਾਨਵਾਂ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਨੂੰ ਲੜਾਈ ਦੋਰਾਨ ਕਿਸੇ ਵਿਅਕਤੀ ਵਲੋਂ ਜਾਤੀਸੂਚਕ ਸਬਦ ਬੋਲੇ ਗਏ ਹਨ।ਸ਼ਿਕਾਇਤਕਰਤਾ ਦੀ ਸ਼ਿਕਾਇਤ `ਤੇ ਪੁਲਿਸ ਵਲੋਂ ਐਸ.ਸੀ/ਐਸ.ਟੀ ਐਕਟ ਅਧੀਨ ਮੁਕਦਮਾ ਨੰਬਰ-68 ਮਿਤੀ 20 ਅਗਸਤ 2016 ਨੂੰ ਦਰਜ ਕੀਤਾ ਗਿਆ ਸੀ।ਇਹ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਦਲਿਤ ਤੇ ਅਗਰ ਅੱਤਿਆਚਾਰ ਹੁੰਦਾ ਹੈ ਤਾਂ ਲੋੜ ਅਨੁਸਾਰ ਕਾਰਵਾਈ ਕਰਦਿਆਂ ਬਣਦੇ ਐਕਟ ਅਧੀਨ ਰਿਪੋਰਟਾਂ ਇਕੱਠੀਆਂ ਕਰ ਕੇ ਮੁੱਖ ਦਫਤਰ ਨੂੰ ਭੇਜੀਆਂ ਜਾਂਦੀਆਂ ਹਨ ।
ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਪਠਾਨਕੋਟ ਨੇ ਦੱਸਿਆ ਕਿ ਦਲਿਤਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਜਿਲ੍ਹਾ ਪ੍ਰਸਾਸਨ ਉਨ੍ਹਾਂ ਨਾਲ ਖੜੇ ਹਨ ਅਤੇ ਭਵਿੱਖ ਅੰਦਰ ਵੀ ਕਿਸੇ ਦਲਿਤ ਨਾਲ ਧੱਕਾ ਨਹੀਂ ਹੋਣ ਦਿਆਂਗੇ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਰਹਾਂਗੇ।ਇਸ ਮੋਕੇ ਸਹਾਇਕ ਕਮਿਸ਼ਨਰ ਜਨਰਲ ਅਸ਼ੋਕ ਕੁਮਾਰ ਵੀ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media