ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) – ਇੰਡੀਅਨ ਫਾਈਨ ਆਰਟਸ ਅਕੈਡਮੀ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਲਗਾਏ ਗਏ
7ਵੇਂ ਸਮਰ ਆਰਟ ਕੈਂਪ ਦੌਰਾਨ ਪੁਰਾਤਣ ਵਿਰਾਸਤੀ ਵਸਤਾਂ ਅਤੇ ਪੁਰਾਣੇ ਸਿੱਕਿਆਂ ਦੇ ਖੋਜਕਰਤਾ ਦੇਵ ਦਰਦ ਵਲੋਂ ਸਿਕਿਆਂ ਦੀ ਲਾਗਈ ਗਈ।ਪ੍ਰਦਰਸ਼ਨੀ ਨੂੰ ਸ਼ਹਿਰੀਆਂ, ਕਲਾ ਪ੍ਰੇਮੀਆਂ ਖਾਸਕਰ ਵਿਦਿਆਰਥੀਆਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ।ਦੇਵ ਦਰਦ ਨੇ ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦਰਸ਼ਨੀ `ਚ ਜੋ ਪੁਰਾਤਣ ਸਿੱਕੇ ਪ੍ਰਦਰਸ਼ਿਤ ਕੀਤੇ ਗਏ, ਉਹ ਬੁਹਤ ਬੇਸ਼ਕਿਮਤੀ ਹਨ।ਉਨਾਂ ਕਿਹਾ ਕਿ ਇਹ ਸਿੱਕੇ ਕੁਸ਼ਾਨ, ਗਰੀਕ, ਰੋਮਨ ਮੁਗਲ ਕਾਲ (1525 ਏ.ਡੀ ਤੋਂ 1858 ਏ.ਡੀ) ਦੇ ਮਹਾਰਾਜਿਆਂ ਅਕਬਰ, ਸ਼ਾਹਜਹਾਨ, ਜਹਾਂਗੀਰ ਤੇ ਔਰੰਗਜੇਬ, ਸ਼ਾਹ ਆਲਮ, ਫਾਰੁਕਸ਼ੀਅਰ, ਆਲਮਗੀਰ, ਸਿੱਖ ਕਾਲ ਮਹਾਰਾਜਾ ਰਣਜੀਤ ਸਿੰਘ ਤੇ ਵੱਖ-ਵੱਖ ਸਿੱਖ ਰਿਆਸਤਾਂ, ਅੰਗ੍ਰੇਜਾਂ ਤੇ ਮੌਜੂਦਾ ਸਮੇਂ ਨਾਲ ਸਬੰਧਤ ਹਨ।
ਉਨਾਂ ਦੱਸਿਆ ਕਿ ਇਥੇ ਪ੍ਰਦਰਸ਼ਿਤ ਕੀਤੇ ਗਏ ਸਿੱਕਿਆਂ ਬਾਰੇ ਪੂਰਾ ਵੇਰਵਾ ਲਿਖਿਆ ਘਿਆ ਹੈ।ਜਿਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਇਹ ਸਿੱਕੇ ਕਿਸ ਕਾਲ ਨਾਲ ਸਬੰਧਤ ਹਨ ਅਤੇ ਉਸ ਕਾਲ ਦੇ ਕਿਸ ਰਾਜੇ ਨੇ ਕਿਸ ਟਕਾਸਾਲ ਤੇ ਤੋਂ ਇਹ ਢਲਵਾਏ ਸਨ।ਦੇਵ ਦਰਦ ਨੇ ਕਿਹਾ ਕਿ ਪੁਰਾਤਣ ਕਾਲ ਦੇ ਸਿੱਕਿਆਂ ਵਿੱਚ ਮਿੱਟੀ, ਤਾਂਬੇ, ਗਿਲਡ ਚਾਂਦੀ ਅਤੇ ਸੋਨੇ ਦੇ ਸਿੱਕੇ ਸ਼ਾਮਲ ਹਨ।ਇੱਕ ਸਵਾਲ ਦੇ ਜਵਾਬ ਵਿੱਚ ਦੇਵ ਦਰਦ ਨੇ ਕਿਹਾ ਕਿ ਉਨਾਂ ਦੇ ਬੇਟੇ ਨੇ ਪੁਰਾਤਣ ਸਿੱਕਿਆਂ `ਤੇ ਪੀ.ਐਚ.ਡੀ ਕੀਤੀ ਹੈ ਅਤੇ ਉਨਾਂ ਨੂੰ ਪੁਰਾਤਣ ਸਿਕਿਆਂ ਤੋਂ ਇਲਾਵਾ ਪੁਰਾਣੀਆਂ ਵਿਰਾਸਤੀ ਵਸਤਾਂ ਇਕੱਤਰ ਕਰਨ ਦਾ ਸ਼ੌਕ ਹੈ।ਉਨਾਂ ਕਿਹਾ ਪੰਜਾਬ ਵਿੱਚ ਵਿਰਾਸਤ ਦੀ ਸੰਭਾਲ ਪ੍ਰਤੀ ਸਰਕਾਰ ਸੰਜ਼ੀਦਾ ਨਹੀਂ ਹੈ ਅਤੇ ਬੱਜ਼ਟ ਵਿੱਚ ਵੀ ਨਾਮਾਤਰ ਰਾਸ਼ੀ ਰੱਖੀ ਜਾਂਦੀ ਹੈ।ਉਨਾਂ ਕਿਹਾ ਸ਼ੋਕ ਵਜੋਂ ਵਿਰਾਸਤ ਦੀ ਸੰਭਾਲ ਕਰ ਰਹੇ ਵਿਅਕਤੀਆਂ ਨੂਂ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ ਤਾਂ ਜੋ ਇੱਹ ਕੀਮਤੀ ਸਰਮਾਇਆ ਆਉਣ ਵਾਲੀ ਪੀੜੀ ਲਈ ਰਾਹ ਦਸੇਰਾ ਬਣ ਸਕੇ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਡੀ.ਸੀ.ਪੀ ਜਗਮੋਹਨ ਸਿੰਘ ਪੀ.ਪੀ.ਐਸ ਵਲੋਂ ਸ਼ਮਾ ਰੋਸ਼ਨ ਕਰ ਕੇ ਕੀਤਾ ਗਿਆ।ਇਸ ਤੋਂ ਪਹਿਲਾਂ ਆਰਟ ਗੈਲਰੀ ਦੇ ਚੇਅਰਮੈਨ ਚਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਮੁੱਕ ਮਹਿਮਨਾ ਦਾ ਧੰਨਵਾਦ ਕਤਿਾ ਗਿਆ।ਉਨਾਂ ਕਿਹਾ ਕਿ ਆਰਟ ਗੈਲਰੀ ਵਿਖੇ ਕਲਾ ਨੂੰ ਪ੍ਰਫੁਲਿਤ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਗੁਰੂ ਨਗਰੀ ਵਿੱਚ ਵਿਰਾਸਤੀ ਵਸਤਾਂ ਤੇ ਸਿਕਿਆਂ ਦੇ ਸੰਗ੍ਰਹਿਕਰਤਾ ਦੇਵ ਦਰਦ ਦੀ ਪ੍ਰਦਰਸ਼ਨੀ ਲਗਾਈ ਗਈ ਹੈ।
ਇਸ ਮੌਕੇ ਉਘੇ ਪ੍ਰਸਾਸ਼ਨਿਕ ਅਧਿਕਾਰੀ ਬਖਤਾਵਰ ਸਿੰਘ, ਬਲਵਿੰਦਰ ਸਿੰਘ ਫਤਹਿਪੁਰੀ, ਦੀਪ ਦਵਿੰਦਰ ਸਿੰਘ, ਮਨਮੋਹਨ ਸਿੰਘ ਢਿਲੋਂ, ਵਰਿੰਦਰ ਸਹਿਦੇਵ, ਪ੍ਰਿ. ਟੀਨਾ ਸ਼ਰਮਾ, ਹਰਮੀਤ ਆਰਟਿਸਟ, ਕੁਸਮ ਲਤਾ, ਅਤੁਲ ਮੇਹਰਾ, ਕਰਮਜੀਤ ਸਿੰਘ, ਗੁਰਜੀਤ ਕੋਰ, ਨਰਿੰਦਰ ਸਿੰਘ, ਰਮੇਸ਼ ਵਰਮਾ, ਡਾ. ਗੋਪਾਲ ਕਰੋੜੀਵਾਲ, ਸੁਭਾਸ਼ ਚੰਦਰ, ਡਾ. ਕੇ.ਐਸ ਮਨਚੰਦਾ ਮੌਜੂਦ ਸਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media