ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਨਿੱਜੀ ਹਸਪਤਾਲ ਵਿਖੇ ਕੰਮ ਕਰਦੀ ਪੀ.ਆਰ.ਓ ਨੇ ਡਾਕਟਰ `ਤੇ ਤਨਖਾਹ ਨਾ ਦੇਣ ਦਾ
ਦੋਸ਼ ਲਾਇਆ ਹੈ, ਜਿਸ ਸਬੰਧੀ ਡਾਕਟਰ ਦਾ ਕਹਿਣਾ ਹੈ ਕਿ ਪੀ.ਆਰ.ਓ ਨੇ ਪਿਛਲੇ ਦੋ ਮਹੀਨਿਆਂ ਤੋਂ ਕੰਮ ਹੀ ਨਹੀਂ ਕੀਤਾ।ਇਸ ਮਸਲੇ ਸਬੰਧੀ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਕੌਰ ਵਾਸੀ ਪਿੰਡ ਲਹਿਰੀ ਨੇ ਦੱਸਿਆ ਕਿ ਉਹ ਸਥਾਨਕ ਹਸਪਤਾਲ `ਚ ਪਾਸ ਕੰਮ ਕਰਦੀ ਹੈ, ਜਿਥੇ ਕਿ ਉਸ ਨੂੰ ਪਿਛਲੇ ਸਮੇਂ ਤਾਂ ਤਨਖਾਹ ਦਿੱਤੀ ਜਾ ਰਹੀ ਸੀ, ਪਰ ਹੁਣ ਦੋ ਮਹੀਨੇ ਅਪ੍ਰੈਲ ਅਤੇ ਮਈ 2018 ਦੀ ਤਨਖਾਹ ਨਹੀਂ ਦਿੱਤੀ ਗਈ।ਕਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਉਕਤ ਦੋ ਮਹੀਨਿਆਂ ‘ਚ ਕੰਮ ਕੀਤਾ ਹੈ ਉਸ ਦਾ ਰਿਕਾਰਡ ਡਾਇਰੀ ‘ਚ ਮੌਜ਼ੂਦ ਹੈ, ਜਿਸ ਸਬੰਧੀ ਪੀ.ਆਰ.ਓ ਯੂਨੀਅਨ ਤੋਂ ਵੀ ਪੁੱਛਿਆ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਤਨਖਾਹ ‘ਚੋਂ ਹੀ ਘਰ ਦਾ ਗੁਜ਼ਾਰਾ ਚਲਦਾ ਹੈ ਅਤੇ ਬਿਮਾਰ ਮਾਤਾ ਪਿਤਾ ਦੀ ਦਵਾਈ ਵੀ ਇਸੇ ਤਨਖਾਹ ਨਾਲ ਚੱਲ ਰਹੀ ਹੈ।ਕਰਮਜੀਤ ਨੇ ਦੱਸਿਆ ਕਿ ਜਦੋਂ ਦੁਬਾਰਾ ਉਸ ਨੇ ਹਸਪਤਾਲ ਦੇ ਡਾਕਟਰ ਨਾਲ ਤਨਖਾਹ ਬਾਰੇ ਗੱਲ ਕੀਤੀ ਤਾਂ ਉਨਾਂ ਸਾਫ ਮਨ੍ਹਾਂ ਕਰ ਦਿੱਤਾ ਕਿ ਉਸ ਦੀ ਕੋਈ ਤਨਖਾਹ ਬਾਕੀ ਨਹੀਂ ਹੈ ਅਤੇ ਉਲਟਾ ਧਮਕੀਆਂ ਦਿੱਤੀਆਂ। ਪੀੜਤਾ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਸ ਦੀ ਬਣਦੀ ਸੈਲਰੀ ਦੁਆਈ ਜਾਵੇ। ਇਸ ਸਬੰਧੀ ਜਦ ਡਾ: ਰਿਪੂਦਮਨਜੀਤ ਨਾਲ ਜਦ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਘੰਟੀ ਵੱਜਣ ਉਪਰੰਤ ਕਿਸੇ ਨਾ ਮੋਬਾਇਲ ਨਾ ਚੁੱਕਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media