ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਲ ਇਨਵੈਸਟਰ ਆਰਗੋਨਾਈਜੇਸ਼ਨ ਪੰਜਾਬ ਅਤੇ ਹਰਿਆਣਾ ਵੱਲੋਂ ਸੂਬਾ ਪ੍ਰਧਾਨ ਸਾਧੂ ਸਿੰਘ
ਰੁਲਦੂ ਵਾਲਾ ਦੀ ਅਗਵਾਈ ‘ਚ ਪਰਲਜ਼ ਨਿਵੇਸ਼ਕਾਂ ਨੂੰ ਇਨਸਾਫ ਦੁਆਉਣ ਸਬੰਧੀ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਸਥਾਨਕ ਗੋਲ ਡਿੱਗੀ ਤੋਂ ਸ਼ੁਰੂ ਹੋ ਕੇ ਮਿੰਨੀ ਸਕੱਤਰੇਤ ਆ ਕੇ ਖਤਮ ਹੋਇਆ।ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਇਸ ਸਮੇਂ ਗੁਰਜੰਟ ਸਿੰਘ ਘੁੱਦਾ ਨੇ ਕਿਹਾ ਕਿ ਪਰਲਜ਼ ਪੀੜਤ ਨਿਵੇਸ਼ਕਾਂ ਦੇ ਹੱਕ ‘ਚ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਕਰਕੇ ਸੈਬੀ ਅਤੇ ਲੋਢਾ ਕਮੇਟੀ ਨੂੰ ਪੈਸੇ ਵਾਪਸ ਕਰਨ ਦੇ ਅਦੇਸ਼ ਦਿੱਤੇ ਸਨ, ਪਰ ਸੈਬੀ ਅਤੇ ਲੋਢਾ ਕਮੇਟੀ ਜਾਣਬੁੱਝ ਕੇ ਪਰਲਜ਼ ਨਿਵੇਸ਼ਕਾਂ ਨੂੰ ਖੱਜ਼ਲ ਖੁਆਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨਾਲ ਮੋਤੀ ਮਹਿਲ ‘ਚ ਮੀਟਿੰਗ ਕਰਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦੁਆਇਆ ਸੀ, ਪਰ ਸਰਕਾਰ ਆਉਣ ‘ਤੇ ਕੈਪਟਨ ਅਮਰਿੰਦਰ ਆਪਣੇ ਵਾਅਦੇ ਤੋਂ ਮੁੱਕਰ ਗਏ, ਜਿਸ ਦੇ ਰੋਸ ਵਜੋਂ ਜਥੇਬੰਦੀ ਪਿੰਡਾਂ ‘ਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਲੋਕਾਂ ਨੂੰ ਲਾਮਬੰਦ ਕਰਕੇ ਮੰਤਰੀਆਂ ਅਤੇ ਵਿਧਾਇਕਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ।ਇਸ ਮੋਕੇ ਜਥੇਬੰਦੀ ਨੇ ਡੇਅਰੀ ਐਂਡ ਫੂਡ ਪ੍ਰਾ. ਲਿਮ. ਅਤੇ ਕਰੇਡਨਸ ਵੈਲਟੇਕ ਇੰਡੀਆ ਲਿਮ. ਦੇ ਨਿਵੇਸ਼ਕਾਂ ਨੂੰ ਵੀ ਇਲਸਾਫ ਦੁਆਉਣ ਦੀ ਮੰਗ ਕੀਤੀ।
ਇਸ ਮੌਕੇ ਮਲਕੀਤ ਸਿੰਘ ਪਥਰਾਲਾ, ਹਰਦੇਵ ਸਿੰਘ ਸਰਾਂ, ਪ੍ਰੀਤਮ ਸਿੰਘ ਕੋਟਗੁਰੂ, ਬਲਕਾਰ ਸਿੰਘ ਨੰਦਗੜ੍ਹ, ਸਰਬਜੀਤ ਕੌਰ ਬਠਿੰਡਾ, ਮਨਪ੍ਰੀਤ ਕੌਰ ਘੁੱਦਾ, ਜਗਦੀਸ ਮਾਖਾ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਬਲਵੀਰ ਸਿੰਘ, ਤਰਸੇਮ ਸਿੰਘ ਖਾਲਸਾ ਆਦਿ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media