Friday, July 31, 2026

ਚੀਫ਼ ਖਾਲਸਾ ਦੀਵਾਨ ਵਲੋਂ ਅਫ਼ਗਾਨਿਸਤਾਨ `ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਚੀਫ਼ ਖਾਲਸਾ ਦੀਵਾਨ ਦੀ ਮੈਨੇਜਮੈਂਟ ਵੱਲੋ ਅਫ਼ਗਾਨਿਸਤਾਨ ਵਿੱਖੇ ਹੋਏ ਅੱਤਵਾਦੀ ਆਤਮਘਾਤੀ Ckdਬੰਬ ਧਮਾਕੇ ਦੇ ਸ਼ਿਕਾਰ ਮ੍ਰਿਤਕਾਂ ਜਿਹਨਾਂ ਵਿਚ ਜਿਆਦਾਤਰ ਸਿੱਖ ਸ਼ਾਮਲ ਸਨ, ਲਈ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਕਾਇਰਤਾ ਪੂਰਨ ਹਮਲੇ ਦੀ ਸਖਤ ਸ਼ਬਦਾ ਵਿਚ ਨਿੰਦਾ ਕੀਤੀ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ  ਕਈ ਦੇਸ਼ਾਂ ਵਿੱਚ ਵੱਸ ਰਹੇ ਘੱਟ ਗਿਣਤੀ ਭਾਈਚਾਰੇ ਨੂੰ ਆਮ ਤੌਰ ਤੇ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਸਦੀਆਂ ਤੋ ਅਫ਼ਗਾਨਿਸਤਾਨ ਵਿੱਚ ਵੱਸ ਰਹੇ ਸਿੱਖਾ ਦੀ ਲਗਾਤਾਰ ਘੱਟ ਰਹੀ ਗਿਣਤੀ ਉੱਥੋਂ ਦੇ ਸਿੱਖਾਂ ਲਈ ਪੈਦਾ ਕੀਤੇ ਗਏ ਡਰ ਤੇ ਸਹਿਮ ਭਰੇ ਅਸੁਰਖਿਅਤ ਅਤੇ ਔਖੇ ਮਾਹੌਲ ਦਾ ਸੂਚਕ ਹੈ। 1970 ਵਿਚ ਅਫ਼ਗਾਨਿਸਤਾਨ ਵਿਖੇ  ਜਿਥੇ ਸਿੱਖ ਵੱਡੀ ਗਿਣਤੀ ਵਿਚ ਵੱਸਦੇ ਸਨ, ਹੁਣ ਘੱਟ ਕੇ ਸਿਰਫ ਨਾਂਮਾਤਰ  ਹੀ ਰਹਿ ਗਏ ਹਨ। ਉਹ ਵੀ ਉਥੇ ਬੜੇ ਕਠਿਨ ਮਾਹੌਲ ਵਿਚ ਰਹਿ ਰਹੇ ਹਨ ਅਤੇ ਉਹਨਾਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਡਾ: ਸੰਤੋਖ ਸਿੰਘ ਨੇ ਦੋਹਾਂ ਦੇਸ਼ਾ ਦੀਆਂ ਮੋਜੂਦਾ ਸਰਕਾਰਾਂ ਤੇ ਉਚ ਪ੍ਰਸ਼ਾਸ਼ਨਕ ਅਧਿਕਾਰੀਆ ਨੂੰ ਅਫ਼ਗਾਨਿਸਤਾਨ ਵਿਚ ਸਿੱਖਾਂ ਪ੍ਰਤੀ ਵੱਧ ਰਹੇ ਨਸਲਵਾਦ ਤੇ ਅੱਤਵਾਦੀ ਹਮਲਿਆਂ ਨੂੰ ਰੋਕਣ ਅਤੇ ਉੱਥੇ ਉਹਨਾਂ ਦੀ ਜਾਨ ਮਾਲ ਦੀ ਸੁਰਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।
 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply