Saturday, April 18, 2026

ਜਿਲ੍ਹਾ ਕਾਂਗਰਸ ਸੇਵਾ ਦਲ ਅੰਮ੍ਰਿਤਸਰ ਨੇ ਮਨਾਇਆ ਅਜ਼ਾਦੀ ਦਿਹਾੜਾ

PPN15081407

ਅੰਮ੍ਰਿਤਸਰ, 14 ਅਗਸਤ (ਸਾਜਨ/ਸੁਖਬੀਰ)- ਜਿਲਾ ਕਾਂਗਰਸ ਭਵਨ ਵਿਖੇ ਜਿਲ੍ਹਾ ਕਾਂਗਰਸ ਸੇਵਾ ਦਲ ਵਲੋਂ ਮਨੋਹਰ ਲਾਲ ਮੰਨਣ ਜਿਲਾ ਚੀਫ ਦੀ ਅਗਵਾਈ ਵਿੱਚ ਦੇਸ਼ ਦਾ 68ਵਾਂ ਸਵਤੰਤਰਤਾ ਦਿਵਸ ਮਨਾਇਆ ਗਿਆ।ਜਿਸ ਵਿੱਚ ਜਿਲਾ ਕਾਂਗਰਸ ਕਮੇਟੀ ਟ੍ਰੱਸਟ ਦੇ ਚੇਅਰਮੈਨ ਜਗਜੀਤ ਸਿੰਘ ਸਹਿਦੇਵ, ਬਲਦੇਵ ਰਾਜ ਸ਼ਰਮਾ ਆਰਗੇਨਾਈਜਰ, ਪੰਜਾਬ ਪ੍ਰਦੇਸ਼ ਮਹਿਲਾ ਅਰਗੋਨਾਈਜਰ ਸ਼ਵੇਤਾ ਭਾਰਧਵਾਜ, ਇੰਦਰਜੀਤ ਖੰਨਾ ਆਰਗੋਨਾਈਜਰ ਅਤੇ ਹੋਰ ਸਾਥੀਆਂ ਨੇ ਆਜਾਦੀ ਦਿਵਸ ਤੇ ਤਿਰੰਗਾਂ ਝੰਡਾ ਲਹਾਇਆ। ਇਸ ਦੌਰਾਨ ਮਨੋਹਰ ਮੰਨਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਨੇ ਦੇਸ਼ ਨੂੰ ਅੰਗ੍ਰੇਜੀ ਹਕੂਮਤ ਤੋਂ ਅਜ਼ਾਦ ਕਰਵਾਉਣ ਦੇ ਲਈ ਬਹੁਤ ਸਾਰੀਆਂ ਕੂਰਬਾਨੀਆਂ ਦਿੱਤੀਆ।ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀਆਂ ਗਈਆਂ ਕੂਰਬਾਨੀਆਂ ਦੇ ਕਾਰਨ ਹੀ ਸਾਡਾ ਦੇਸ਼ 15 ਅਗਸਤ 1947 ਨੂੰ ਅਜਾਦ ਹੋਇਆ ਸੀ।ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਲੋਕਾਂ ਦੀਆਂ ਕੂਰਬਾਨੀਆਂ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ।ਇਸ ਮੌਕੇ ਤੇ ਸਾਰਿਆਂ ਨੇ ਰਾਸ਼ਟਰੀ ਗੀਤ ਗਾਇਆ।ਇਸ ਮੌਕੇ ਵਲੈਤੀ ਲਾਲ ਆਨੰਦ, ਸ਼ੁਕਲਾ ਸ਼ਰਮਾ, ਬਲਕਾਰ ਸਿੰਘ ਮਰਵਾਹਾ, ਗੂਲਜਾਰੀ ਲਾਲ ਆਦਿ ਹਾਜਰ ਸਨ। 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply