
ਅੰਮ੍ਰਿਤਸਰ, 14 ਅਗਸਤ (ਸਾਜਨ/ਸੁਖਬੀਰ)- ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਅਜਾਦੀ ਦਾ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਕੰਵਰ ਜਗਦੀਪ ਸਿੰਘ, ਡਾ. ਭਲਦੇਵ ਰਾਜ ਚਾਵਲਾ, ਹਲੱਕਾ ਕੇਂਦਰੀ ਦੇ ਇਨਚਾਰਜ ਤਰੂਣ ਚੂਘ, ਸਾਬਕਾ ਮੇਅਰ ਸ਼ਵੇਤ ਮਲਿਕ, ਕੌਂਸਲਰ ਜਰਨੈਲ ਸਿੰਘ ਢੋਟ, ਕੌਂਸਲਰ ਅਮਨ ਅੈਰੀ, ਕੌਂਸਲਰ ਸੂਖਵਿੰਦਰ ਪਿੰਟੂ, ਕੋਂਸਲਰ ਕੂਲਵੰਤ ਕੋਰ, ਪ੍ਰਦੀਪ ਗੱਬਰ, ਪਪੂ ਮਹਾਜਨ, ਅਨੂਜ ਸਿੱਕਾ, ਮਨੀ ਭਾਟੀਆ, ਗਿਰੀਸ਼ ਸ਼ਿੰਗਾਰੀ, ਜੋਤੀ ਬਾਲਾ, ਅਵੀਨਾਸ਼ ਸ਼ੈਲਾ, ਅਮਨਵਰ ਖਾਨ, ਖੁਰਸ਼ੀਦ ਅਹਿਮਦ, ਮਾਨੀਕ ਅਲੀ, ਸੁਰਿੰਦਰ ਸ਼ੈਂਟੀ, ਮਨਿਕ ਸਿੰਘ ਅਤੇ ਹੋਰ ਭਾਜਪਾ ਖੰਨਾਂ ਸਮਾਰਕ ਵਿਖੇ ਹਾਜਰ ਹੋਏ।ਅਜਾਦੀ ਦਿਹਾੜੇ ਦੇ ਮੌਕੇ ਤੇ ਰਾਸ਼ਟਰੀ ਗੀਤ ਗਾਇਆ ਅਤੇ ਪੁਲਿਸ ਅਧਿਕਾਰੀਆਂ ਵਲੋਂ ਸਲਾਮੀ ਦਿੱਤੀ ਗਈ। ਪ੍ਰਧਾਨ ਨਰੇਸ਼ ਸ਼ਰਮਾ ਨੇ ਦੇਸ਼ ਵਾਸੀਆਂ ਨੂੰ ਮੈਂ ਅਜਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੰਗ੍ਰੇਜਾਂ ਦੀ ਗੂਲਾਮੀ ਵਿੱਚੋਂ ਸਾਡੇ ਦੇਸ਼ ਨੂੰ ਅਜਾਦ ਕਰਾਉਣ ਲਈ ਸਾਡੇ ਦੇਸ਼ ਦੇ ਲੋਕਾਂ ਨੇ ਸੰਘਰਸ਼ ਕਰਕੇ ਬਹੁਤ ਸਾਰੀਆਂ ਕੂਰਬਾਨੀਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਦੇਸ਼ ਦੇ ਲਈ ਲੋਕਾਂ ਵਲੋਂ ਦਿੱਤੀਆਂ ਗਈਆਂ ਕੂਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ।
Punjab Post Daily Online Newspaper & Print Media