ਰਾਸ਼ਟਰ ਪੱਧਰੀ ਜੇਤੂ ਨੂੰ ਮਿਲੇਗੀ 50 ਹਜ਼ਾਰ ਰੁਪਏ ਇਨਾਮੀ ਰਾਸ਼ੀ – ਮੱਖਣ ਸਿੰਘ
ਅੰਮਿ੍ਤਸਰ, 3 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਭਾਰਤ ਦੇ ਮੁੱਖ ਡਾਕਘਰ ਵੱਲੋਂ ‘ਢਾਈ ਅੱਖਰ ਪੱਤਰ’ ਸਿਰਲੇਖ ਅਧੀਨ ਲੇਖ ਮੁਕਾਬਲੇ ਕਰਵਾਏ ਜਾ ਰ
ਹੇ ਹਨ।ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਸ੍ਰੀ ਰਬਿੰਦਰ ਨਾਥ ਟੈਗੋਰ ਦੀ ਰਚਨਾ ‘ਮੇਰੇ ਦੇਸ਼ ਦੇ ਨਾਮ ਖਤ ਹੈ’। ਇਹ ਲੇਖ ਮੁਕਾਬਲੇ ਰਾਸ਼ਟਰੀ ਪੱਧਰ ਅਤੇ ਰਾਜ ਪੱਧਰ ’ਤੇ ਕਰਵਾਏ ਜਾ ਰਹੇ ਹਨ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਆਖਰੀ ਮਿਤੀ 30 ਸਤੰਬਰ 2018 ਹੈ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਅੰਮ੍ਰਿਤਸਰ ਮੱਖਣ ਸਿੰਘ ਨੇ ਦੱਸਿਆ ਕਿ ਇਹ ਲੇਖ ਮੁਕਾਬਲੇ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਲੇਖ ਮੁਕਾਬਲੇ 18 ਸਾਲ ਤੋਂ ਘੱਟ ਅਤੇ 18 ਸਾਲ ਤੋ ਵੱਧ ਦੋ ਉਮਰ ਵਰਗਾਂ ਵਿਚ ਕਰਵਾਏ ਜਾ ਰਹੇ ਹਨ।ਮੱਖਣ ਸਿੰਘ ਨੇ ਦੱਸਿਆ ਕਿ ਹਰ ਪ੍ਰਤੀਯੋਗੀ ਨੂੰ ਆਪਣੀ ਉਮਰ ਦਾ ਸਰਟੀਫਿਕੇਟ ਅਤੇ ਸਬੰਧਤ ਪਹਿਚਾਣ ਪੱਤਰ ਦੇਣਾ ਪਵੇਗਾ।ਮੱਖਣ ਸਿੰਘ ਨੇ ਅੱਗੇ ਦੱਸਿਆ ਕਿ ਦੋਵੇਂ ਵਰਗਾਂ ਦੇ ਪ੍ਰਤੀਯੋਗੀਆਂ ਲਈ ਵੱਖ-ਵੱਖ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਪਹਿਲੇ ਸਥਾਨ ਦੇ ਜੇਤੂ ਉਮੀਦਵਾਰ ਨੂੰ 50 ਹਜ਼ਾਰ ਅਤੇ ਦੂਜੇ ਸਥਾਨ ਵਾਲੇ ਨੂੰ 25 ਹਜ਼ਾਰ ਅਤੇ ਤੀਜੇ ਸਥਾਨ ਵਾਲੇ ਜੇਤੂ ਨੂੰ 10 ਹਜਾਰ ਰੁਪਏ ਅਤੇ ਇਸੇ ਤਰ੍ਹਾਂ ਹੀ ਪੰਜਾਬ ਪੱਧਰ ’ਤੇ ਪਹਿਲਾ ਇਨਾਮ 25 ਹਜ਼ਾਰ, ਦੂਸਰਾ 10 ਹਜ਼ਾਰ ਅਤੇ ਤੀਜਾ ਇਨਾਮ ਵਜੋ 5 ਹਜ਼ਾਰ ਰੁਪਏ ਦਿੱਤੇ ਜਾਣਗੇ।
ਸੀਨੀਅਰ ਸੁਪਰਡੈਂਟ ਪੋਸਟ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖ ਪ੍ਰਤੀਯੋਗਤਾ ਵਿੱਚ ਅੰਤਰਦੇਸ਼ੀ ਪੱਤਰ ਵਿੱਚ 500 ਸ਼ਬਦ ਅਤੇ ਏ-4 ਪੇਪਰ ’ਤੇ 1000 ਸ਼ਬਦ ਦੀ ਸੀਮਾ ਨਿਸ਼ਚਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪ੍ਰਤੀਯੋਗੀ ਆਪਣਾ ਲੇਖ ਸਕੈਨ ਕਰਕੇ ਉਤੇ ਭੇਜ ਸਕਦੇ ਹਨ, ਪ੍ਰੰਤੂ ਉਨ੍ਹਾਂ ਨੂੰ ਡਾਕ ਰਾਹੀਂ ਵੀ ਆਪਣਾ ਲੇਖ ਭੇਜਣਾ ਪਵੇਗਾ।ਉਨ੍ਹਾਂ ਕਿਹਾ ਕਿ ਇਹ ਲੇਖ ਡਾਕ ਰਾਹੀਂ ਚੀਫ ਪੋਸਟ ਮਾਸਟਰ ਜਨਰਲ ਪੰਜਾਬ ਸਰਕਲ ਚੰਡੀਗੜ੍ਹ ਦੇ ਪਤੇ ’ਤੇ ਭੇਜੇ ਜਾ ਸਕਦੇ ਹਨ।ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣੇ ਸ਼ਹਿਰ ਦੇ ਨਜਦੀਕੀ ਡਾਕਘਰ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media