ਰਾਜਪੁਰਾ, 3 ਜੁਲਾਈ (ਪੰਜਾਬ ਪੋਸਟ- ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਾਸਿਕ ਬੈਠਕ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਰੋਟਰੀ ਕਲੱਬ
ਰਾਜਪੁਰਾ ਵਿਖੇ ਪ੍ਰਧਾਨਗੀ ਪ੍ਰੋ. ਸ਼ਤਰੁਘਨ ਗੁਪਤਾ ਨੇ ਕੀਤੀ।ਸਭਾ ਦਾ ਆਗਾਜ਼ ਅਵਤਾਰ ਸਿੰਘ ਪਵਾਰ ਦੀ ਗ਼ਜ਼ਲ `ਬੱਸ ਥੋੜ੍ਹੇ ਹੀ ਦਿਨਾਂ ਤੀਕਰ ਆਏਗਾ ਸਾਵਣ `ਨਾਲ ਹੋਇਆ।ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ `ਦੁਸ਼ਮਣ ਹੁੰਦੇ ਗਿਲਾ ਨਾ ਕਰਦੇ, ਸਾਨੂੰ ਮਾਰਿਆ ਯਾਰਾਂ ਨੇ `ਬੁਲੰਦ ਆਵਾਜ਼ `ਚ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਲੋਕ ਕਵੀ ਕਰਮ ਸਿੰਘ ਹਕੀਰ ਨੇ ਨੌਜਵਾਨ ਪ੍ਹੀੜੀ ਨੂੰ ਸੰਕੇਤ ਕਰਦਾ ਗੀਤ `ਬਾਪੂ ਦੇ ਬੋਲ ਪੁਗਾਉਣੇ, ਪੁੱਤਰਾਂ ਦਾ ਫਰਜ਼ ਬਣੇ `ਸੁਣਾਇਆ। ਅੰਗਰੇਜ ਕਲੇਰ ਨੇ ਆਪਣੀ ਗ਼ਜ਼ਲ ਰਾਹੀਂ `ਇਕ ਟੁੱਟਦਾ ਤਾਰਾ ਪਾ ਹੀ ਗਿਆ, ਦਿਲ ਮੇਰੇ `ਤੇ ਲੀਕ ਜਿਹੀ।ਕੁਲਵੰਤ ਜੱਸਲ ਨੇ ਅੱਜ ਦੇ ਮਹੌਲ ਤੇ ਢੁੱਕਦਾ ਪ੍ਰੇਰਨਾ ਸਰੋਤ ਗੀਤ `ਤਿੰਨਾਂ ਚੀਜ਼ਾਂ ਨੂੰ ਬਚਾਲੋ ਬੇਟੀ, ਪਾਣੀ ਅਤੇ ਰੁੱਖ `ਸਮਾਜ ਨੂੰ ਸਹੀ ਸੇਧ ਦੇਣ ਵਾਲਾ ਸੀ।
ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ `ਰਪਟ ` ਅਜੋਕੇ ਸਮਾਜ ਦੀ ਕਾਰਜ ਸ਼ੈਲੀ `ਤੇ ਢੁੱਕਵਾਂ ਤਨਜ਼ ਸੀ।ਪ੍ਰੋ. ਸ਼ਤਰੂਘਨ ਗੁਪਤਾ ਦੀ ਕਹਾਣੀ `ਹਲਾਲਾ`, ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ, ਨਿਰੰਜਨ ਸਿੰਘ ਸੈਲਾਨੀ ਦੀ ਸਾਵਣ ਕਵਿਤਾ ਕਾਬਲੇ ਤਾਰੀਫ ਸਨ।ਮਾਸਟਰ ਸੁਨੀਲ ਕੁਮਾਰ ਜੋਸ਼ੀ, ਗੁਰਵਿੰਦਰ ਆਜ਼ਾਦ, ਬਲਦੇਵ ਸਿੰਘ ਖੁਰਾਣਾ ਦੇ ਵਿਅੰਗਾਤਮਕ ਸ਼ੇਅਰ ਬਹੁਤ ਖੂਬਸੂਰਤ ਸਨ।ਜਮਨਾ ਪ੍ਰਕਾਸ਼ ਨਾਚੀਜ਼ ਦੀ ਕਵਿਤਾ ਵਧੀਆ ਸੀ।ਮੰਚ ਸੰਚਾਲਨ ਬਲਦੇਵ ਸਿੰਘ ਖੁਰਾਣਾ ਨੇ ਬਖੂਬੀ ਨਿਭਾਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media