ਧੂਰੀ, 5 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰਿਆਲੀ ਮਿਸ਼ਨ (ਗੋ-ਗਰੀਨ) ਅਤੇ ਤੰਦਰੁਸਤ ਮਿਸ਼ਨ ਤਹਿਤ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ
ਸਕੀਮ ਅਧੀਨ ਅੱਜ ਨਜ਼ਦੀਕ ਪਿੰਡ ਈਸੜਾ ਵਿਚ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਨਾਲ ਖ਼ਰਾਬ ਹੋ ਰਹੇ ਵਾਤਾਵਰਨ ਅਤੇ ਦੂਸ਼ਿਤ ਹੋ ਰਹੀ ਹਵਾ ਨੂੰ ਬਚਾਉਣ ਲਈ ਕਮਾਡੈਂਟ ਧਾਲੀਵਾਲ ਦੀ ਰਹਿਨੁਮਾਈ ਹੇਠ ਬੂਟੇ ਲਾਏ ਗਏ।ਕਮਾਡੈਂਟ ਰਾਏ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੌਦਿਆਂ ਤੋਂ ਸਾਨੂੰ ਜਿਊਂਦੇ ਰਹਿਣ ਲਈ ਆਕਸੀਜਨ ਮਿਲਦੀ ਹੈ ਅਤੇ ਤਾਜੀ ਹਵਾ, ਤਾਜਾਂ ਪਾਣੀ ਮਨੁੱਖ ਲਈ ਜ਼ਰੂਰੀ ਹੈ ਜੋ ਸਾਨੂੰ ਰੁੱਖਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਭੌ-ਖੋਰ ਤੋਂ ਵੀ ਬਚਾਅ ਹੁੰਦਾ ਹੈ।ਇਸ ਲਈ ਅੱਜ ਸਾਨੂੰ ਆਪਣੇ ਘਰਾਂ,ਪਲਾਟਾਂ, ਖੇਤਾਂ ਆਦਿ ’ਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ, ਹੁਣ ਤਾ ਉਹ ਸਮਾਂ ਆ ਗਿਆ ਹੈ ਕਿ ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਘੱਟੋ-ਘੱਟ 10 ਰੁੱਖ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਡਾ. ਕਿਰਨਦੀਪ ਕੌਰ, ਗਗਨਦੀਪ ਕੋਰ, ਰਣਧੀਰ ਸਿੰਘ, ਪ੍ਰੇਮ ਚੰਦ, ਸੁਰਜੀਤ ਸਿੰਘ ਅਤੇ ਹੋਰ ਪਿੰਡ ਦੇ ਨੌਜਵਾਨਾਂ ਵੱਲੋਂ ਫੁੱਲਦਾਰ ਬੂਟੇ ਲਾਏ ਗਏ ਅਤੇ ਪ੍ਰਣ ਕੀਤਾ ਕਿ ਉਹ ਪਿੰਡ ਵਿਚ ਹਰ ਖਾਲੀ ਥਾਂ `ਤੇ ਬਰਸਾਤ ਦੇ ਇਸ ਮੌਸਮ ਵਿਚ ਵੱਧ ਤੋਂ ਵੱਧ ਬੂਟੇ ਲਾ ਕੇ ਪਿੰਡ ਨੂੰ ਹਰਿਆਵਲ ਬਣਾਉਣਗੇ ਅਤੇ ਬੂਟਿਆਂ ਦੀ ਸਾਂਭ ਸੰਭਾਲ ਵੀ ਵਧੀਆ ਤਰੀਕੇ ਨਾਲ ਕੀਤੀ ਜਾਵੇਗੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media