`ਮਿਸ਼ਨ ਤੰਦਰੁਸਤ ਪੰਜਾਬ` `ਨੋ-ਹੈਲਮੈਂਟ ਨੋ-ਪੈਟਰੋਲ` ਬਾਰੇ ਸੈਮੀਨਾਰ
ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਖੁਰਾਕ ਤੇ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਦਫਤਰ ਪਠਾਨਕੋਟ ਵਲੋਂ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਵੱਖ-ਵੱਖ ਸਥਾਨਾਂ `ਤੇ ਜਾਗਰੁਕਤਾ ਕੈਂਪ ਲਗਾ ਕੇ ਲੋਕਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਪ੍ਰਤੀ ਜਾਗਰੂਕ ਕੀਤਾ ਗਿਆ।
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਸਰਾਫ ਫਿਲਿੰਗ ਸਟੇਸ਼ਨ ਤਾਰਾਗੜ੍ਹ ਵਿਖੇ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਬਿਮਲਾ ਦੇਵੀ ਦੀ ਪ੍ਰਧਾਨਗੀ ਵਿੱਚ ਜਾਗਰੁਕਤਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਅਤੇ `ਨੋ-ਹੈਲਮੈਂਟ ਨੋ-ਪੈਟਰੋਲ` ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਪੈਟਰੋਲ ਪੰਪ ਦੇ ਮਾਲਿਕ ਨੂੰ ਵੀ ਹਦਾਇਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਜਿਸ ਦੋ ਪਹੀਆ ਵਾਹਨ ਚਾਲਕ ਕੋਲ ਹੈਲਮੈਂਟ ਨਾ ਹੋਵੇ ਉਸ ਨੂੰ ਪੈਟਰੋਲ ਨਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਅਗਰ ਕੋਈ ਪੈਟਰੋਲ ਪੰਪ ਮਾਲਿਕ ਆਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਉਸ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨਾਲ ਇੰਸਪੈਕਟਰ ਗਗਨਦੀਪ, ਇੰਸਪੈਕਟਰ ਅੰਕੁਸ਼ ਸਲਾਰੀਆ, ਇੰਸਪੈਕਟਰ ਨਸੀਬ ਸੈਣੀ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸੇ ਹੀ ਤਰ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਪਾਮੂਲ ਇੰਡੀਅਨ ਗੈਸ ਏਜੰਸੀ ਖਦਾਵਰ ਵਿਖੇ ਸੇਫ ਕਿਚਨ ਦੇ ਸਬੰਧ ਵਿੱਚ ਜਾਗਰੁਕਤਾ ਕੈਂਪ ਲਗਾਇਆ ਅਤੇ ਮਹਿਲਾਵਾਂ ਨੂੰ ਸੇਫ ਕਿਚਨ ਦੇ ਬਾਰੇ ਜਾਣਕਾਰੀ ਦਿੱਤੀ।ਇਸ ਦੀ ਪ੍ਰਵਾਨਗੀ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਅਜੈ ਪਿੰਯਾ ਨੇ ਕੀਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਦੀਪਕ ਜੋਸ਼ੀ, ਇੰਨਸਪੈਕਟਰ ਵਿਸਾਲ ਪਰਵੇਜ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।ਜਿਸ ਵਿੱਚ ਉਪਭੋਗਤਾਵਾਂ ਨੂੰ ਐਲ.ਪੀ.ਜੀ ਗੈਸ ਦੀ ਸਹੀ ਵਰਤੋ ਕਰਨ ਲਈ ਜਾਗਰੁਕ ਕੀਤਾ ਗਿਆ।
ਇਸੇ ਹੀ ਤਰ੍ਹਾਂ ਮਿਸ਼ਨ `ਤੰਦਰੁਸਤ ਪੰਜਾਬ ਅਧੀਨ` ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਗਨੇਸ਼ ਇੰਡੀਅਨ ਗ੍ਰਾਮੀਣ ਵਾਟਿਕਾ ਗੈਸ ਏਜੰਸੀ ਗੁੜ੍ਹਾਂ ਕਲ੍ਹਾਂ ਵਿਖੇ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਸੁਰਿੰਦਰ ਸੈਣੀ ਦੀ ਪ੍ਰਧਾਨਗੀ ਵਿੱਚ ਇਕ ਜਾਗਰੁਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਸੇਫ ਕਿਚਨ ਸਬੰਧੀ ਉਪਭੋਗਤਾਵਾਂ ਨੂੰ ਜਾਗਰੁਕ ਕੀਤਾ ਗਿਆ।ਅਧਿਕਾਰੀਆਂ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਖਾਣਾ ਬਣਾਉਂਣ ਤੋਂ ਬਾਅਦ ਗੈਸ ਬੰਦ ਕਰ ਦੇਣੀ ਚਾਹੀਦੀ ਹੈ, ਰੇਗੂਲੇਟਰ ਅਤੇ ਗੈਸ ਪਾਈਪ ਆਈ.ਐਸ.ਆਈ ਮਾਰਕ ਵਾਲੀ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਸਾਨੂੰ ਹੋਰਨਾਂ ਲੋਕਾਂ ਨੂੰ ਵੀ ਉਪਰੋਕਤ ਹਦਾਇਤਾਂ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ।
Punjab Post Daily Online Newspaper & Print Media