Friday, August 21, 2026

ਇਸਰੋ ਨੇ ਪੁਲਾੜ ਯਾਤਰੀ ਬਚਾਅ ਪ੍ਰਣਾਲੀ ਦਾ ਕੀਤਾ ਸਫ਼ਲ ਪ੍ਰੀਖਣ

ਦਿੱਲੀ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਪੁਲਾੜ ਯਾਤਰੀ ਬਚਾਅ ਪ੍ਰਣਾਲੀ ਦੀ ਸੀਰੀਜ਼ ਵਿੱਚ ਸਮਰੱਥ ਹੋਣ ਲਈ ਮੁੱਖ ਟੈਕਨੋਲੋਜੀ ਪ੍ਰਦਰਸ਼ਨ ਕੀਤਾ।ਇਹ ਬਚਾਅ ਪ੍ਰਣਾਲੀ ਪਰੀਖਣ ਦੇ ਅਸਫਲ ਹੋਣ ਦੀ ਸਥਿਤੀ ਵਿੱਚ ਪੁਲਾੜ ਯਾਤਰੀਆਂ ਨੂੰ ਤੇਜ਼ੀ ਨਾਲ ਪਰੀਖਣ ਯਾਨ ਤੋਂ ਸੁਰੱਖਿਅਤ ਦੂਰੀ ’ਤੇ ਲਿਜਾਣ ਦੀ ਇੱਕ ਪ੍ਰਣਾਲੀ ਹੈ। ਪਹਿਲੇ ਪਰੀਖਣ (ਪੈਡ ਅਸਲਫ਼ ਪਰੀਖਣ) ਵਿੱਚ ਲਾਂਚ ਪੈਡ ’ਤੇ ਕਿਸੇ ਵੀ ਜ਼ਰੂਰਤ ਅਨੁਸਾਰ ਕਰਿਊ  ਮੈਬਰਾਂ ਨੂੰ ਸੁਰੱਖਿਅਤ ਬਚਾਉਣ ਦਾ ਪ੍ਰਦਰਸ਼ਨ ਕੀਤਾ।ਪੰਜ ਘੰਟਿਆਂ ਦੀ ਸੁਚਾਰੂ ਉਲਟੀ ਗਿਣਤੀ ਦੇ ਬਾਅਦ ਅੱਜ ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਸਵੇਰੇ ਸੱਤ ਵਜੇ 12.6 ਟਨ ਦੀ ਸਮਰੱਥਾ ਵਾਲੇ ਸਿਮੂਲੇਟਡ  ਕਰਿਊ ਮਾਪਦੰਡਾ ਸਮੇਤ ਬਚਾਅ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ 259 ਸਕਿੰਟਾਂ ਵਿੱਚ ਪੂਰਾ ਹੋਇਆ।

 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply