ਫਲਾਂ ਅਤੇ ਸਬਜੀਆਂ ਤੇ ਨਾ ਕੀਤੀ ਜਾਵੇ ਸਪਰੇਅ-ਬਾਗਬਾਨੀ ਅਧਿਕਾਰੀ
ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਹੁਕਮਾਂ ਅਨੁਸਾਰ ਡਿਪਟੀ ਡਾਇਰੈਕਟਰ ਬਾਗਬਾਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਡੀ ਪਠਾਨਕੋਟ ਵਿਖੇ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਡਾ. ਸੰਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ ਘਿਆਲਾ ਅਤੇ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਪਠਾਨਕੋਟ ਨੇ ਦੌਰਾ ਕੀਤਾ।ਹਾਜਰ ਆੜਤੀ, ਬਾਗਾਂ ਦੇ ਠੇਕੇਦਾਰ ਅਤੇ ਸਬਜੀਆਂ ਵੇਚਣ ਅਤੇ ਖਰੀਦਣ ਆਏ ਗਾਹਕਾਂ ਨੂੰ ਫਲ ਇਥਲੀਨ ਗੈਸ ਦੀ ਵਰਤੋਂ ਕਰਕੇ ਪਕਾਉਣ ਦੀ ਸਲਾਹ ਦਿੱਤੀ ਅਤੇ ਗਾਹਕਾਂ ਨੂੰ ਚੰਗੇ ਫਲ ਖਰੀਦਣ ਬਾਰੇ ਜਾਗਰੂਕ ਕੀਤਾ ਗਿਆ, ਕਿਉਕਿ ਜੋ ਫਲ ਮਸਾਲੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਹੁੰਦੇ ਹਨ।ਉਹ ਫਲ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਅਤੇ ਫਲਾਂ, ਸਬਜੀਆਂ ਤੇ ਘੱਟ ਤੋਂ ਘੱਟ ਸੁਪਰੇਆਂ, ਦਵਾਈਆਂ ਪਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਵੀ ਫਲ ਪਾਣੀ ਨਾਲ ਸਾਫ ਕਰ ਕੇ ਆਦਿ ਖਾਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ।ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੱਕੜ ਦੀਆਂ ਪੇਟੀਆਂ ਜਾ ਫਿਰ ਛਾਬਿਆਂ ਵਿੱਚ ਫਲ ਰੱਖੇ ਜਾਂਦੇ ਹਨ ਉਨ੍ਹਾਂ ਨੂੰ ਵੀ ਰੋਜਾਨਾ ਸਾਫ ਕੀਤਾ ਜਾਵੇ ਅਤੇ ਲੋਕਾਂ ਨੂੰ ਸਾਫ ਫਲ ਹੀ ਦਿੱਤੇ ਜਾਣ।
Punjab Post Daily Online Newspaper & Print Media